Saturday, 21 April 2012

History Repeats: Ram Rayias are attacking Dasam Bani


ਉਪਰੋਕਤ ਤਸਵੀਰ ਵਿੱਚ ਗਿਆਨੀ ਗਿਆਨ ਸਿੰਘ ਜੀ ਇਤਿਹਾਸਿਕ ਘਟਨਾ ਬਾਰੇ ਜ਼ਿਕਰ ਕਰਦੇ ਹਨ :
  • ਕਿ ਕਿਸ ਤਰ੍ਹਾਂ ਰਾਮਰਾਈਆਂ ਨੇ ਗੁਰੂ ਘਰ ਦੇ ਰਾਗੀ ਸਿੰਘ ਨੂੰ ਇਸ ਗੱਲ ਤੋਂ ਮਾਰਿਆ ਸੀ ਕਿਉਂਕਿ ਉਸ ਨੇ ਦਸਮ ਪਾਤਸ਼ਾਹ ਦੀ ਬਾਣੀ ਚੋਪਈ ਸਾਹਿਬ (ਚਰਿਤ੍ਰੋ ਪਾਖੀਆਨ) ਦਾ ਕੀਰਤਨ ਕਰ ਰਿਹਾ ਸੀ |
  • ਕਿ ਕਿਸ ਤਰ੍ਹਾਂ ਖਾਲਸੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਬਾਣੀ ਦਾ ਵਿਰੋਧ ਕਰਨ ਵਾਲੇ ਰਾਮਰਾਈਆਂ ਨੂੰ ਸਜ਼ਾ ਦਿੱਤੀ ਸੀ |
ਇਹ ਘਟਨਾਵਾ ਹੁਣ ਵੀ ਦੇਖਣ ਵਿੱਚ ਹਨ ਜੋ ਲੋਗ ਇਹ ਵਿਰੋਧ ਕਰ ਰਹੇ ਹਨ  ਅਤੇ ਕੀਰਤਨ ਨੂੰ ਰੋਕਣ ਲਈ ਯਤਨ ਸ਼ੀਲ ਉਹਨਾ ਦੀ ਅਸਲੀਅਤ ਆਪ ਸਹਾਮਣੇ ਹੈ।
_____________

ਇਤਿਹਾਸ ਮੁਤਾਬਿਕ ਦਸਮ ਬਾਣੀ ਉਪਰ ਪਹਿਲਾ ਹਮਲਾ ਕਰਨ ਵਾਲੇ "ਰਾਮ ਰਾਇ ਦੇ ਚੇਲੇ - ਰਾਮਰਾਈਏ" ਸਨ  |
  ਇਹ ਸਰਕਾਰ ਨੂੰ ਖੁਸ਼ ਕਰਨ ਲਈ ਕੁਛ ਵੀ ਕਰ ਸਕਦੇ ਹਨ , ਕਿਉਂਕਿ ਇਨ੍ਹਾ ਦੇ ਗੁਰੂ ਨੇ ਸਰਕਾਰ ਨੂੰ ਖੁਸ਼ ਕਰਨ ਲਈ, ਆਦਿ ਗੁਰੂ ਗ੍ਰੰਥ ਸਾਹਿਬ ਜੀ  ਦੇ ਅਰਥਾਂ ਦੇ ਅਨਰਥ ਕੀਤੇ ਸੀ, ਅਤੇ ਪੰਥ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ |
 
ਦਸਮ ਵਿਰੋਧੀ ਤਬਕਾ ਵੀ ਇਨ੍ਹਾ ਰਾਮਰਾਈਆਂ  ਦੇ ਰੂਪ ਵਿੱਚ ਆਰ ਐਸ ਐਸ ਵਾਲਿਆਂ ਤੋਂ ਪ੍ਰਭਾਵਿਤ ਹੈ | ਅਗਰ ਆਪ ਜੀ ਪ੍ਰੋਫ਼ੇਸਰ ਦਰਸ਼ਨ ਜੀ ਵਰਗੀਆਂ ਨੂੰ ਸੁਣੋਗੇ ਤਾਂ ਇਹ ਇਸ ਗੱਲ ਤੇ ਜੋਰ ਦਿੰਦੇ ਨਜਰ ਆਉਣਗੇ ਕਿ ਮਹਾਕਾਲ-ਕਾਲਿਕਾ ਕੋਈ ਦੇਵੀ ਦੇਵਤਾ ਹੈ, ਜੋ ਕਿ ਦਸਮ ਗ੍ਰੰਥ ਵਿਚੋਂ ਕਿਧਰੋਂ ਵੀ ਸਾਬਿਤ ਨਹੀਂ ਹੁੰਦਾ ।
 
ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸੇ ਨੂੰ ਆਦੇਸ਼ ਸੀ ਕਿ ਰਾਮਰਾਈਆਂ ਦੀ ਸੰਗਤ ਨਹੀਂ ਕਰਨੀ | 


ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇਹ ਸੰਦੇਸ਼ ਹੈ :
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥
ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੯੫੯
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
ਸਲੋਕ ਵਾਰਾਂ ਤੇ ਵਧੀਕ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੧੪੧੭



ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥

Thursday, 19 April 2012

BJP/RSS planned distortion of meanings of Dasam Bani - Colonel Brar




ਗੋਤਮ ਦੇਵ, ਆਰ-ਐਸ-ਐਸ  ਜੀ ਦਾ ਕਹਿਣਾ ਹੈ ਕਿ
ਦਸਮ ਗ੍ਰੰਥ ਦੇ ਅਰਥਾਂ ਦੀ " ਐਸੀ ਲੜੀ ਪੇਸ਼ ਕੀਤੀ ਜਾਵੇ"  ਜਿਸ ਨਾਲ ਭਾਜਪਾ ਦੀਆਂ ਬਣਾਈਆਂ ਗੁਰੂਆਂ ਖਿਲਾਫ਼ ਝੂਠੀਆਂ ਕਹਾਣੀਆਂ ਸਿਧ ਹੋ ਜਾਣ, ਦਸਮ ਗ੍ਰੰਥ ਦੇ "ਇਸ ਤਰ੍ਹਾਂ ਅਰਥ ਕੀਤੇ ਜਾ ਸਕਦੇ ਹਨ" ਜਿਸ ਨਾਲ ਸਾਬਿਤ ਹੋ ਜਾਵੇ ਕੇ ਸਿਖ ਕੇਸ਼ਾਧਾਰੀ ਹਿੰਦੂ ਹਨ 


ਇੰਦਰਾ ਗਾਂਧੀ ਨੇ ਕਿਹਾ ਇਹ ਕੰਮ ਸਮਾਂ ਲਵੇਗਾ

ਅਤੇ ਸਮਾਂ ਪਾ ਕੇ ਇਹ ਆਰ-ਐਸ-ਐਸ- ਪ੍ਰੋਫ਼ੇਸਰ ਦਰਸ਼ਨ ਸਿੰਘ, ਹਰਜਿੰਦਰ ਸਿੰਘ ਦਲਗੀਰ, ਸਰਬਜੀਤ ਸਿੰਘ ਧੂੰਦਾ, ਇੰਦਰ ਸਿੰਘ ਘੱਗਾ, ਗੁਰਮਤ ਗਿਆਨ ਮਿਸ਼ਨਰੀ ਕਾਲਜ, ਤੱਤ ਗੁਰਮਤ ਪਰਿਵਾਰ,  ਐਸ-ਐਸ ਆਈ ਕਨੇਡਾ, ਅਵਤਾਰ ਸਿੰਘ ਮਿਸ਼ਨਰੀ, ਹੋਰ ਮਿਸ਼ਨਰੀ ਸੰਸਥਾ ਆਦਿਕ ਦੇ ਰੂਪ ਵਿਚ ਅਵਤਰਿਤ ਹੋਏ ਹਨ । ਸਭ ਸਰਕਾਰੀ ਚਮਚੇ ਹਨ । ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਬਣਾਉਣ ਵਿਚ ਇਨ੍ਹਾ ਦਾ ਖਾਸ ਯੋਗਦਾਨ ਹੈ । ਇਹ ਦਸਮ ਗ੍ਰੰਥ ਦੇ ਅਰਥ ਤੋੜ ਮਰੋੜ ਕੇ ਸਿੱਖਾਂ ਨੂੰ ਅਤੇ ਗੁਰੂ ਗੋਬਿੰਦ ਸਿੰਘ ਨੂੰ "ਹਿੰਦੂਆਂ ਦੀ ਚੰਡੀ ਦੇਵੀ" ਦਾ ਪੂਜਕ ਸਾਬਿਤ ਕਰਨਾ ਚਾਹੁੰਦੇ ਹਨ । ਇਹ ਹੀ ਨਹੀਂ, ਜੋ ਆਪਣੇ ਆਪ ਨੂੰ ਦਸਮ ਗ੍ਰੰਥ ਦੇ ਹਿਮਾਇਤੀ ਦਸਦੇ ਹਨ, ਉਹ ਵੀ ਇਨ੍ਹਾ ਦਾ ਸਾਥ ਦੇ ਰਹੇ ਹਨ ਅਤੇ ਚੰਡੀ ਨੂੰ ਇਨ੍ਹਾ ਦੇ ਅਰਥਾਂ ਵਿਚ ਹੀ ਅਰਥਾ ਰਹੇ ਹਨ । ਇਹ ਜੁੰਡਲੀ ਮਿਲ ਕੇ ਆਰ ਐਸ-ਐਸ, ਭਾਜਪਾ ਅਤੇ ਕਾਂਗਰਸ ਦੇ ਸਿੱਖ ਧਰਮ ਖਿਲਾਫ਼ ਮੋਰਚੇ ਨੂੰ ਅੱਗੇ ਵਧਾ ਰਹੇ ਹਨ ।

ਇਨ੍ਹਾ ਨੇ ਹੁਣ ਤਕ ਜੋ ਕੰਮ ਕੀਤਾ ਹੈ ਉਸ ਤੋਂ ਇਹ ਹੀ ਪ੍ਰਤੀਤ ਹੁੰਦਾ ਹੈ ਕੀ ਇਨ੍ਹਾ ਦਾ ਮੰਤਵ ਹੈ 
੧) ਦਸਮ ਗ੍ਰੰਥ ਦੇ ਅਰਥਾਂ ਅਤੇ ਭਾਵਾਂ ਨੂੰ ਤੋੜ ਮਰੋੜ ਕੇ ਖਾਲਸਾ ਪੰਥ ਤੋਂ ਦੂਰ ਕਰਨਾ 

ਅਤੇ
 
੨) ਇਸ ਦੇ ਅਰਥਾਂ ਨੂੰ ਤੋੜ ਮਰੋੜ ਕੇ ਖਾਲਸਾ ਪੰਥ ਉਪਰ ਇਹ ਅਰਥ ਲੱਦਨੇ, ਜਿਸ ਨਾਲ ਦਸਮ ਗ੍ਰੰਥ ਦੀ ਅਸਲ ਵਿਚਾਰ ਧਾਰਾ ਤੋਂ ਖਾਲਸਾ ਪੰਥ ਦੂਰ ਹੋਵੇ ।

ਧਿਆਨ ਦੇਵੋ ਦੋਨੋ ਸੁਰਤਾਂ ਵਿਚ ਇਹ ਗੁਰਮਤਿ ਵਿਚਾਰਧਾਰਾ ਤੋਂ ਦੂਰ ਕਰ ਰਹੇ ਹਨ ।



ਜਾਗੋ ਖਾਲਸਾ ਜਾਗੋ

Wednesday, 25 January 2012

ਮਨੁੱਖਾ ਦੇਹੀ ਅਤੇ ਸੂਖਸ਼ਮ ਸਰੀਰ (ਅੰਤਹਕਰਣ) - ਡਾ. ਗੁਰਸੇਵਕ ਸਿੰਘ

ਗੁਰਬਾਣੀ (ਗਿਆਨ ਗੁਰੂ) ਦਾ ਮੁੱਖ ਉਦੇਸ਼ ਮਾਨਵ ਮਾਤਰ ਨੂੰ ਅਧਿਆਤਮਕ ਪੱਧਰ ਦੇ ਅਨੁਭਵ ਦਾ ਗਿਆਨ ਕਰਵਾਉਣਾ ਹੈ। ਅਧਿਆਤਮਕਤਾ ਇੱਕ ਪਰਾ-ਸਰੀਰਕ ਅਨੁਭਵ ਹੈ, ਇਹ ਹੋਰਨਾ ਪਦਾਰਥਾਂ ਵਾਂਗ ਇੰਦ੍ਰੀ ਬੋਧ ਨਹੀ। ਜਿਸ ਤਰਾ ਸੰਸਾਰ ਦੇ ਕਿਸੀ ਗਿਆਨ ਲਈ ਕੋਈ ਵੀ ਸਰੀਰ (ਬਿਨਾ ਕਿਸੀ ਰੰਗ, ਨਸਲ, ਜਾਤਿ ਆਦਿ ਦੇ ਭੇਦ) ਇਕ ਭਾਡੇ ਵਜੋ ਕੰਮ ਕਰਦਾ ਹੈ। ਇਸੀ ਤਰਾ ਬ੍ਰਹਮ ਗਿਆਨ (ਅਧਿਆਤਮਕ ਗਿਆਨ) ਲਈ ਵੀ ਸਰੀਰ ਜਾ ਦੇਹੀ ਦੀ ਮਹੱਤਤਾ ਤਾਂ ਬੱਸ ਸਿਰਫ਼ ਸਫ਼ਰ ਲਈ ਵਾਹਨ ਦੇ ਤੁੱਲ (ਮੰਜਿਲ ਤੱਕ ਪਹੁੱਚਣ ਲਈ) ਹੀ ਸਮਝਿਆ ਗਿਆ ਹੈ।

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥
ਵਡਹੰਸ (ਮ ੪) ਗੁਰੂ ਗ੍ਰੰਥ ਸਾਹਿਬ - ਅੰਗ ੫੭੫


ਸੋ ਵਾਹਨ ਬਾਰੇ ਪੂਰੀ ਜਾਣਕਾਰੀ ਹੋਣੀ ਅਤਿ ਜਰੂਰੀ ਹੈ, ਜੇਕਰ ਸਹੀ ਸਲਾਮਤ ਪਹੁੰਚਣਾ ਮਕਸਦ ਹੋਵੇ, ਕਿਉਕਿ ਹਰ ਚਾਲਕ ਆਪਣੇ ਵਾਹਨ ਦਾ ਆਪ ਜੁੰਮੇਵਾਰ ਹੈ, ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਦਾ ਹੈ ਕਿ ਅਸੀ ਇਕ ਅਕਾਲ ਪੁੱਰਖ ਨਾਲ ਜੁੜਨ ਦੀ ਜੁਗਤੀ ਅਤੇ ਇਸ ਕਾਰਜ ਦੀ ਸਿਧੀ ਲਈ ਮਿਲੀ ਸਰੀਰ ਰੂਪੀ ਦਾਤ ਨੂੰ ਪੂਰੀ ਡੂੰਘਾਈ ਤੱਕ ਸਮਝੀਏ।
ਇਹ ਵਿਸ਼ਾ ਮਨੱਖਾ ਦੇਹੀ ਨੂੰ ਸਮਝਣ ਤੱਕ ਸੀਮਤ ਰੱਖਣ ਦੀ ਕੋਸਿਸ ਕਰਾਗੇ।


ਹਰ ਦੇਹਧਾਰੀ ਸਰੀਰ ਨੂੰ ਤਿੰਨ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ :

1. ਅਸਥੂਲ ਸਰੀਰ
2. ਸੂਖਸਮ ਸਰੀਰ
3. ਆਤਮਾ


ਭਾਵੇ ਇਹ ਸਰੀਰ ਦੀ ਉਤਪੱਤੀ ਉਲਟੇ ਰੁੱਖ (ਭਾਵ ਆਤਮਾ, ਸੂਖਸਮ ਅਤੇ ਅਸਥੂਲ ਸਰੀਰ) ਹੁੰਦੀ ਹੈ। ਪਰ ਅਸੀ ਸਮਝਣ ਲਈ ਪਹਿਲਾ ਅਸਥੂਲ ਰਖਿਆ ਹੈ। ਸਾਡਾ ਨਿਸ਼ਾਨਾ ਵੀ ਅਸਥੂਲ ਤੋ ਆਤਮ ਦਰਸ਼ਨ ਕਰਕੇ ਪਰਾਤਮਾ ਵਿੱਚ ਅਭੇਦ ਹੋਣਾ ਹੈ। ਇਸ ਨੂੰ ਇਸ ਤਰਾ ਵੀ ਸਮਝਿਆ ਜਾ ਸਕਦਾ ਕਿ ਅਸੀ ਹੁਣ ਅਕਾਰ ਤੋ ਨਿਰਾਕਾਰ ਤੱਕ ਦਾ ਸਫਰ ਤਹਿ ਕਰਨਾ ਹੈ।


ਗੁਰੂ ਸਾਹਿਬ ਦਾ ਬਚਨ ਹੈ :
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
ਗੁਰ ਗੋਵਿੰਦੁ ਗਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
ਆਸਾ (ਮ ੪) ਗੁਰੂ ਗ੍ਰੰਥ ਸਾਹਿਬ - ਅੰਗ ੪੪੨

ਇਕ ਵਸਤੁ ਅਨੂਪ ਦੇਖਣਾ ਅਤੇ ਪਰਮ ਜੋਤ ਵਿੱਚ ਅਭੇਦ ਹੋਣਾ ਹੀ ਸਾਡਾ ਸਭ ਦਾ ਜੀਵਨ ਮਨੋਰਥ ਹੈ। ਆਉ ਹੁਣ ਦੇਹੀ ਦੇ ਵੱਖ ਵੱਖ ਰੂਪਾ ਨੂੰ ਵਿਸਥਾਰ ਸਹਿਤ ਵਿਚਾਰਦੇ ਹਾਂ।


1. ਅਸਥੂਲ ਸਰੀਰ

ਇਹ ਸਰੀਰ ਪਰਮ/ਆਤਮ ਤੱਤ ਤੋ ਬਣਦਾ ਹੈ, ਇਹ ਆਤਮ ਤੱਤ ਇਸ ਸਰੀਰ ਦੀ ਰਚਨਾ ਲਈ ਪੰਜ ਤੱਤਾ (ਮਾਇਆ ਦੇ) ਨੂੰ ਲੋੜੀਦੀ ਮਾਤਰਾ ਵਿੱਚ ਵਰਤ ਕੇ ਜੋ ਦੇਹ (ਪਦਾਰਥ ਮਿਸ਼ਰਣ) ਬਣਾਦਾ ਹੈ ਉਸ ਨੂੰ ਅਸਥੂਲ ਸਰੀਰ ਕਿਹਾ ਜਾਦਾ ਹੈ।
ਇਹ ਪੰਜ ਤੱਤ ਇਸ ਤਰਾ ਹਨ :
ਪ੍ਰਿਥਵੀ : ਇਸ ਦੇ ਮਾਸ ਚੰਮ ਆਦਿ ਹੁੰਦੇ ਹਨ (ਮਿੱਟੀ)
ਹਵਾ : ਇਹ ਸੁਆਸਾ ਦੇ ਰੂਪ ਵਿੱਚ ਹੈ (ਪੌਣ)
ਪਾਣੀ : ਇਸ ਦੇ ਲਹੂ ਮਿੱਝ ਆਦਿਕ ਨੇ
ਅਗਨੀ : ਇਹ ਸਰੀਰ ਨੂੰ ਇਕ ਲੋੜਿਦੇ ਤਾਪਮਾਨ ਤੇ ਰਖਦੀ ਹੈ, ਅੰਨ ਭੋਜਨ ਆਦਿ ਹਜਮ ਕਰਦੀ ਹੈ
ਅਕਾਸ਼ : ਉਪਰੋਕਤ ਸਾਰੇ ਭਾਗਾ ਨੂੰ ਵਿਚਰਨ ਵਾਸਤੇ ਅਸਥਾਨ

ਇਹਨਾ ਤੱਤਾ ਦੇ ਆਪਣੇ ਆਪਣੇ ਗੁਣ ਹਨ :

ਅਕਾਸ਼ : ਸਬਦ
ਹਵਾ : ਸਬਦ, ਸਪਰਸ
ਅਗਨੀ : ਸਬਦ, ਸਪਰਸ, ਰੂਪ
ਪਾਣੀ : ਸਬਦ, ਸਪਰਸ਼, ਰੂਪ, ਰਸ
ਪ੍ਰਿਥਵੀ : ਸਬਦ, ਸਪਰਸ਼, ਰੂਪ, ਰਸ, ਗੰਧ

ਮਨੁੱਖਾ ਸਰੀਰ ਪ੍ਰਿਥਵੀ ਸਮਾਨ ਹੈ, ਇਹ ਪੰਜੇ ਗੁਣ ਸੁਣਨਾ, ਛੂਹਣਾ, ਦੇਖਣਾ, ਚਖਣਾ ਅਤੇ ਸੂੰਘਣਾ ਰੱਖਦਾ ਹੈ। ਇਹਨਾ ਤੱਤਾ ਦੀ ਉੱਤਪਤੀ ਇਸ ਤਰਾ ਹੈ, ਸਭ ਤੋ ਪਹਿਲਾ ਇਕ/ਪਰਮ/ਆਤਮ ਤੱਤ ਸੀ, ਉਸਤੋ ਅਕਾਸ਼ ਹੋਇਆ, ਅਕਾਸ਼ ਤੋ ਹਵਾ, ਹਵਾ ਤੋ ਅਗਨੀ, ਅਗਨੀ ਤੋ ਪਾਣੀ ਅਤੇ ਪਾਣੀ ਤੋ ਪ੍ਰਿਥਵੀ।

ਗੁਰੂ ਸਾਹਿਬ ਦਾ ਬਚਨ ਹੈ :

ਪੰਚ ਤਤੁ ਮਿਲਿ ਕਾਇਆ ਕੀਨੀ ॥
ਤਿਸ ਮਹਿ ਰਾਮ ਰਤਨੁ ਲੈ ਚੀਨੀ ॥
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥
ਮਾਰੂ ਸੋਲਹੇ (ਮ ੧) ਗੁਰੂ ਗ੍ਰੰਥ ਸਾਹਿਬ - ਅੰਗ ੧੦੩੦

ਭਾਵ ਸਰੀਰ ਉਦੋ ਬਣਿਆ ਹੈ ਜਦੋ ਸ੍ਰੋਮਣੀ/ਇਕ/ਪਰਮ/ਆਤਮ ਤੱਤ ਇਸ ਨੂੰ ਮਿਲਿਆ ਹੈ। ਇਸ ਸਰੀਰ ਰਾਹੀ ਹੀ ਨਾਮੁ ਰਤਨ ਖੋਜ ਕੇ ਆਤਮ ਪਰਾਤਮਾ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਇਹ ਅਭੇਦ ਹੋਣ ਦੀ ਜੁਗਤੀ ਗੁਰੂ ਸਬਦ ਵਿਚਾਰ ਭਾਵ ਗੁਰੂ ਗਿਆਨ ਨਾਲ ਹੀ ਮਿਲਦੀ ਹੈ।

ਜਦੋ ਜੀਵ ਮਰਦਾ ਹੈ ਤਾ ਮੁਰਦਾ ਦੇਹੀ ਵਿਚੋ ਪਹਿਲਾ ਆਤਮ ਤੱਤ ਨਿਕਲਦਾ ਹੈ, ਜਦੋ ਇਹ ਤੱਤ ਅਲੱਗ ਹੁੰਦਾ ਹੈ ਬਾਕੀ ਸਾਰੇ ਤੱਤ ਆਪਣੇ ਕ੍ਰਮ ਅਨੁਸਾਰ ਸਮਾ ਜਾਦੇ ਹਨ।

ਹਰੇਕ ਤੱਤ ਦੀਆ ਪੰਜ ਪੰਜ ਪ੍ਰਕਿਰਤੀਆ/ਵਿਸ਼ੇ/ਵਿਕਾਰ ਹਨ :

ਅਕਾਸ਼ : ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ
ਹਵਾ : ਬਲ, ਦੌੜਨਾ, ਪਸਰਨਾ, ਸੰਕੋਚਨਾ, ਵਧਾਣਾ
ਅਗਨੀ : ਨੀਂਦ, ਸੋਂਭਾ/ਕ੍ਰੋਧ, ਭੁੱਖ, ਪਿਆਸ, ਆਲਸ
ਪਾਣੀ : ਲਹੂ, ਪਸੀਨਾ, ਪਿੱਤ, ਕਫ, ਵੀਰਜ਼
ਪ੍ਰਿਥਵੀ : ਚੰਮ, ਹੱਡ, ਮਾਸ, ਨਾੜੀ, ਰੋਮ

ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੧

ਇਹਨਾ ਸਾਰੀਆ ੨੫ ਪ੍ਰਕਿਰਤਿਆ ਦੇ ਮੇਲ ਨਾਲ, ਮਾਇਆ ਰੂਪੀ ਸਾਰਾ ਸੰਸਾਰ ਬਣਦਾ ਹੈ।


2 ਸੂਖਸ਼ਮ ਸਰੀਰ

ਇਹ ਸੂਖਸ਼ਮ ਸਰੀਰ, ਜੋ ਸਾਡੀ ਨਜ਼ਰ ਵਿੱਚ ਨਹੀ ਆਦਾ, ਪਰ ਪੰਜ ਭੂਤਕ ਸਰੀਰ, ਇਸਦੇ ਚਲਾਏ ਹੀ ਚਲਦਾ ਹੈ, ਇਹ ਸੂਖਮ ਸਰੀਰ ਹੀ ਜਨਮ ਮਰਨ ਦੇ ਗੇੜ ਤੋ ਗੁਰੂ ਕ੍ਰਿਪਾ ਨਾਲ ਬਾਹਰ ਹੋਕੇ, ਸੰਸਾਰ ਸਾਗਰ ਤਰਦਾ ਹੈ ਅਤੇ ਸਦਾ ਲਈ ਸੁੱਖ ਸਾਗਰ ਵਿੱਚ ਸਮਾਕੇ ਸਵੈ/ਨਿੱਜ ਘਰ ਪਹੁੰਚਦਾ ਹੈ।

ਸੂਖਸ਼ਮ ਸਰੀਰ ਦੇ ਮੁੱਖ ਤੱਤਾ ਦਾ ਵਰਗੀਕਰਨ ਇਸਤਰਾ ਹੈ :

ਅੰਤਹਕਰਣ : ਮਨ, ਬੁੱਧੀ, ਚਿੱਤ, ਹੰਕਾਰ
ਗਿਆਨ ਇੰਦ੍ਰੇ : ਨੱਕ, ਕੰਨ, ਅੱਖਾ, ਜੀਭ, ਚਮੜੀ
ਕਰਮ ਇੰਦ੍ਰੇ : ਮੁੰਹ, ਹੱਥ, ਪੈਰ, ਲਿੰਗ, ਗੁੱਦਾ

ਆਉ ਹੁਣ ਸਾਰੇ ਤੱਤਾ ਨੂੰ ਇਕ ਇਕ ਕਰਕੇ ਪਹਿਲਾ ਸੰਖੇਪ ਵਿੱਚ ਸਮਝਦੇ ਹਾ :

ਅੰਤਹਕਰਣ : ਇਹ ਸੂਖਮ ਸਰੀਰ ਦਾ ਭਾਗ ਹੈ, ਜੋ ਚਾਰ ਸਕਤੀਆ ਦੇ ਇਕੱਠ ਦਾ ਨਾਮ ਹੈ। ਇਹ ਚਾਰ ਸਕਤੀਆ ਦੇ ਸਰੂਪ ਇਸ ਤਰਾ ਹਨ :

ਮਨ

ਜੀਵਾ ਦੀ ਨਿੱਤ ਵਿਚਾਰ ਦੀ ਉਤਪਤੀ ਭਾਵ ਕਲਪਨਾ ਸਕਤੀ, ਸੰਕਲਪ ਅਤੇ ਵਿਕਲਪ ਅਰਥਾਤ ਤਰਾ ਤਰਾ ਦੇ ਚੰਗੇ ਮੰਦੇ ਫੁਰਨੇ ਸਕਤੀ

ਬੁੱਧੀ

ਵੀਚਾਰ ਦਾ ਕੇਦਰ, ਚੰਗੀ ਮਾੜੀ ਗੱਲ ਦਾ ਨਿਰਣਾ ਕਰਨ ਵਾਲੀ ਸਕਤੀ

ਚਿੱਤ
ਚੈਤੰਨਤਾ, ਸਿਮਰਣ,ਯਾਦਦਾਸ਼ਤ, ਚੇਤਾ ਸਕਤੀ

ਹੰਕਾਰ

ਅਭਿਆਨ, ਹਉਮੈ, ਅਪਣੱਤਤਾ ਸਕਤੀ

ਜੇ ਵੱਖ ਵੱਖ ਹੋਣ ਤਾ ਇਹਨਾ ਨੂੰ ਇੰਦ੍ਰੈ ਕਿਹਾ ਜਾਦਾ ਹੈ ਅਤੇ ਜੇ ਇਕੱਠੇ ਹੋਣ ਤਾ ਅੰਤਹਕਰਣ।


ਸੋ ਇਹ ਚਾਰੇ ਮਿਲ ਕੇ ਇਕ ਸੀਸ਼ੇ (Mirror) ਦਾ ਰੂਪ ਹਨ, ਜਿਨਾ ਵਿੱਚੋ ਸੰਸਾਰ ਦਾ ਸਾਰਾ ਗਿਆਨ ਨਜ਼ਰ ਆਦਾ ਹੈ। ਇਸ ਸ਼ੀਸ਼ੇ ਸਾਹਮਣੇ ਜੋ ਵਸਤੂ, ਗੁਣ, ਸੁਭਾਵ ਜਾ ਕਰਮ ਆਵੇ ਉਸੀ ਦਾ ਰੂਪ ਅਤੇ ਉਸੀ ਦਾ ਪ੍ਰਤਿਬਿੰਬ ਇਸ ਵਿੱਚੋ ਨਜ਼ਰ ਆਦਾ ਹੈ।
ਭਾਵ ਜਿਸ ਵਸਤੂ/ਪਦਾਰਥ ਦਾ ਇਸ ਅੰਤਹਕਰਨ ਨੂੰ ਫ਼ੁਰਨਾ ਫੁੱਰੇ, ਵੀਚਾਰ ਆਵੇ, ਸਿਮਰਣ ਹੋਵੇ ਅਤੇ ਅਪੱਣਤ ਜਾਗੇ, ਇਹ ਉਸਦਾ ਹੀ ਰੂਪ ਦੇਖਦਾ ਹੈ।
ਸੰਸਾਰ ਦੇ ਸਾਰੇ ਕਾਰਵਿਹਾਰ ਇਸ ਅੰਤਹਕਰਨ ਵੀ ਪ੍ਰੇਰਨਾ ਅਨੁਸਾਰ ਹੀ ਹੁੰਦੇ ਹਨ।

ਹੁਣ ਇਨਾ ਚਾਰਾ ਦੇ ਕਰਮਾ ਨੂੰ ਵਿਸਥਾਰ ਸਹਿਤ ਵਿਚਾਰਦੇ ਹਾ।

ਮਨ

ਅੰਤਹਕਰਨ ਦੀ ਪਹਿਲੀ ਸਕਤੀ ਦਾ ਨਾਮ ਮਨ ਹੈ। ਜੀਵਾ ਨੂੰ ਜੋ ਵੀ ਸੰਕਲਪ (ਵਿੱਦਕ ਭਾਵ), ਵਿਕਲਪ (ਅਵਿੱਦਕ ਭਾਵ), ਇੱਛਾ ਅਤੇ ਖਿਆਲ ਉਪਜਦਾ ਹੈ, ਉਹ ਸਭ ਇਸਦਾ ਹੀ ਕਰਮ ਗਿਣਿਆ ਜਾਦਾ ਹੈ।

ਜਿਸ ਤਰਾ ਚਸ਼ਮੇ ਵਿੱਚੋ ਪਾਣੀ ਸਦਾ ਨਿਕਲਦਾ ਰਹਿਦਾ ਹੈ, ਤਿਵੇ ਹੀ ਮਨ ਦੇ ਫੁਰਨੇ ਸਦਾ ਨਿਕਲਦੇ ਰਹਿਦੇ ਹਨ। ਜਦ ਤੱਕ ਜੀਵ ਦੇ ਸੁਆਸ ਚਲਦੇ ਹਨ, ਤਦ ਤੱਕ ਫੁਰਨੇ ਰਹਿਦੇ ਹਨ। ਸੁਆਸਾ ਨਾਲ ਆਸ ਤੇ ਆਸ ਨਾਲ ਫੁਰਨੇ ਹੁੰਦੇ ਹਨ।

ਇਨਾ ਫੁਰਨਿਆ ਰੂਪ ਮਨ ਦਾ ਆਪਣਾ ਕੋਈ ਰੂਪ ਨਹੀ ਹੈ, ਜਿਸ ਪਦਾਰਥ ਨਾਲ ਮਿਲਦਾ ਹੈ ਉਸੀ ਦਾ ਰੂਪ ਹੋ ਜਾਦਾ ਹੈ।
ਮਨ ਦੇ ਫੁਰਨੇ ਹੀ ਕਿਉਕਿ ਸਭ ਉਪਾਧੀਆ ਦਾ ਕਾਰਨ ਹੁੰਦੇ ਹਨ, ਇਹਨਾ ਤੋ ਬਚਣ ਲਈ ਕੋਈ ਗ੍ਰਿਹਸਤ ਤਿਆਗ ਕੇ ਸੰਨਿਆਸੀ ਹੋ ਜਾਦਾ ਹੈ, ਕੋਈ ਸੁਆਸਾ ਤੋ ਉਪਜਣ ਵਾਲੀ ਆਸ ਨੂੰ ਰੋਕਣ ਵਾਸਤੇ ਯੋਗ ਸਾਧਨਾ ਵਿੱਚ ਪੈਕੇ ਸੁਆਸਾ ਨੂੰ ਦਸਮ ਦੁਆਰ ਚੜਾਨ ਦੇ ਚੱਕਰ ਵਿੱਚ ਜੋਗੀ ਹੋ ਬੈਠਦਾ ਹੈ। ਕੋਈ ਕੰਨਾ ਦੀ ਸਰੋਤ ਤੇ ਅੱਖਾ ਦੀ ਦ੍ਰਿਸਟੀ ਨੂੰ ਏਨਾ ਫੁਰਨਿਆ ਦਾ ਕਾਰਨ ਸਮਝਦਾ ਹੈ, ਇਹਨਾ ਤੋ ਬਚਣ ਵਾਸਤੇ ਜੰਗਲ ਤੇ ਪਹਾੜ ਦੀਆ ਗੁਫਾਵਾ ਵਿੱਚ ਨਿਵਾਸ ਕਰਦਾ ਹੈ। ਪਰ ਇਨੀਆ ਸਾਧਨਾਵਾ ਨਾਲ ਵੀ ਮਨ ਕਦੀ ਫੁਰਨਿਆ ਤੋ ਮੁਕਤ ਨਹੀ ਹੁੰਦਾ।

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥
ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥
ਸੋਰਠਿ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੬੪੨

ਗੁਰਬਾਣੀ (ਗੁਰੂ ਗਿਆਨ), ਇਹਨਾ ਫੁਰਨਿਆ ਦੇ ਵੇਗ ਨੂੰ ਨਿਵਾਣ (ਵਿਕਲਪ) ਤੋ ਉਚਾਣ (ਸੰਕਲਪ) ਵੱਲ ਮੋੜਦਾ ਹੈ। ਇਹ ਮਨ ਜਿਸਦਾ ਆਪਣਾ ਕੋਈ ਸਰੂਪ ਨਹੀ, ਜੋਤਿ ਸਰੂਪ ਹੋਣ ਵਾਸਤੇ ਇਹ ਜਰੂਰੀ ਹੈ ਕਿ ਇਸ ਦਾ ਆਤਮਾ ਨਾਲ ਮੇਲ ਹੋਵੇ। ਜਦ ਇਸਦਾ ਆਤਮਾ ਨਾਲ ਮੇਲ ਹੋਵੇਗਾ ਤਾ ਫਿਰ ਆਤਮਾ ਦਾ ਰੂਪ ਹੋ ਜਾਵੇਗਾ।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥


ਆਸਾ (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੪੪੧


ਜੇ ਇਹ ਮਨ ਜੋਤਿ ਸਰੂਪ (ਆਤਮ ਰੂਪ) ਹੋ ਜਾਵੇ ਤਾ ਇਹ ਆਪਣਾ ਮੂਲ ਪਛਾਣਨ ਵਿੱਚ ਸਫਲ ਹੋ ਆਪਣਾ ਜਨਮ ਪਦਾਰਥ ਜਿੱਤ ਲੈਦਾ ਹੈ।

ਬੁਧੀ

ਅੰਤਹਕਰਨ ਦੀ ਦੂਸਰੀ ਸਕਤੀ ਨਾਮ ਬੁੱਧੀ ਹੈ। ਇਹ ਮਨ ਦੇ ਫੁਰਨਿਆ ਨੂੰ ਸੋਚਦੀ, ਸਮਝਦੀ ਅਤੇ ਵਿਚਾਰਦੀ ਹੈ, ਭਲੇ ਬੁਰੇ ਦਾ ਨਿਰਣਾ ਕਰਦੀ ਹੈ, ਵੀਚਾਰ ਇਸ ਦਾ ਸਰੂਪ ਲੱਖਣ ਹੈ।
ਬੁੱਧੀ ਵਿੱਚ ਬਲ ਗਿਆਨ ਨਾਲ ਆਦਾ ਹੈ, ਜਿਸ ਨਾਲ ਵਿਚਾਰ ਤੇ ਨਿਰਣਾ ਸਕਤੀ ਵੱਧਦੀ ਹੈ।

ਪਹਿਲਾ ਜੀਵ ਦੀ ਬੁਧ ਵਿੱਚ ਗੁਰੂ ਗਿਆਨ ਰੂਪੀ ਬਲ ਨਹੀ, ਇਹ ਇਸ ਤੋ ਸੱਖਣੀ ਹੈ, ਇਹ ਗੁਰੂ ਤੋ ਅਭੇਦ ਹੋਣ ਲਈ ਮਾਰਗ ਦੱਸਣ ਦੀ ਜਾਚਨਾ ਕਰਦੀ ਹੈ।

ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
ਗਉੜੀ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੨੦੪

ਜਿਸ ਬੁੱਧ ਵਿੱਚ ਗੁਰਮਤਿ ਗਿਆਨ ਵੱਧਦਾ ਹੈ ਉਸ ਦੀ ਬੁੱਧੀ ਬਦਲਦੀ ਹੈ ਅਤੇ ਮੱਤ ਉਜਲ ਹੁੰਦੀ ਹੈ।

ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੯

ਇਹੀ ਉਜਲ ਤੇ ਉਤਮ ਬੁਧੀ ਮਨ ਦੇ ਫੁਰਨਿਆ ਨੂੰ ਸਦਾ ਸ਼੍ਰੇਸ਼ਟ ਕਲਪਨਾ (ਸਿਧੀ ਪਾਣ) ਕਰਨ ਵਾਸਤੇ ਪ੍ਰੇਰਦੀ ਰਹਿਦੀ ਹੈ।

ਸੋ ਬੁੱਧੀ ਗਿਆਨ ਦੇ ਆਸਰੇ ਹੁੰਦੀ ਹੈ,

ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥
ਗੂਜਰੀ (ਮਃ੫) ਗੁਰੂ ਗ੍ਰੰਥ ਸਾਹਿਬ - ਅੰਗ ੫੦੧

ਇਸੀ ਕਰਕੇ ਬਿਬੇਕ ਬੁੱਧ ਮੰਗਣ ਦੀ ਅਰਦਾਸ ਸਦਾ ਕੀਤੀ ਜਾਦੀ ਹੈ।

ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
ਸੋਰਠਿ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੬੪੧

ਆਪਣਾ ਜੀਵਨ ਸਫਲ ਕਰਨ ਵਾਸਤੇ ਗੁਰਬਾਣੀ ਦੇ ਦੱਸੇ ਅਨੁਸਾਰ ਸਾਨੂੰ ਸਭ ਨੂੰ ਆਪਣੀ ਬੁੱਧੀ ਨੂੰ ਬਿਬੇਕ ਨਾਲ ਪ੍ਰਚੰਡ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਚਿੱਤ


ਅੰਤਹਕਰਨ ਦੀ ਤੀਸਰੀ ਸਕਤੀ ਦਾ ਨਾਮ ਚਿੱਤ ਹੈ। ਸੁੱਖ ਦੁੱਖ ਦੀ ਅਨੁਭਵਤਾ ਅਤੇ ਚੈਤਨਤਾ ਇਸ ਦਾ ਸਰੂਪ ਲੱਖਣ ਹੈ। ਇਸ ਵਿੱਚ ਆਤਮਾ ਦਾ ਪ੍ਰਤਿਬਿੰਬ ਹੋਣ ਕਾਰਨ ਇਸ ਨੂੰ ਚੇਤਨ ਅਰਥਾਤ ਸਦਾ ਸੁਰਜੀਤ ਜਾ ਅਨੁਭਵ ਕਰਤਾ ਕਿਹਾ ਜਾਦਾ ਹੈ।

ਮੈਂ ਵੇਖਦਾ ਹਾਂ, ਮੈਂ ਹਸਦਾ ਹਾਂ, ਮੈਂ ਖਾਂਦਾ ਹਾਂ, ਮੈਂ ਸੋਂਦਾ ਹਾਂ ਇਹ ਸਦ ਚੇਤਨ ਸਕਤੀ ਅਤੇ ਜਾਗ੍ਰਤ ਦੀ ਖੇਡ ਹੈ, ਇਹ ਹੀ ਜੀਵਨ ਹੈ।
ਇਸ ਸਕਤੀ ਤੋ ਬਿਨਾ ਪ੍ਰਾਣੀ ਨੂੰ ਕੁਝ ਵੀ ਯਾਦ ਨਹੀ ਰਹਿ ਸਕਦਾ, ਜੋ ਸੁਣਦਾ ਉਹ ਉਸੀ ਸਮੇ ਭੁੱਲ ਜਾਦਾ ਅਤੇ ਸੰਸਾਰ ਦਾ ਕੋਈ ਵੀ ਕੰਮ ਸਿਰੇ ਨਾ ਚੜਦਾ।
ਅੱਜ ਕੱਲ ਸਾਇਸ ਦੇ ਅਸਚਰਜ਼ ਕਰਨ ਵਾਲੇ ਚਮਤਕਾਰ ਜੋ ਦਿਖਦੇ ਹਨ, ਇਹ ਕੋਈ ਵੀ ਹੋਂਦ ਵਿੱਚ ਨਹੀ ਆ ਸਕਦੇ ਸਨ। ਨਾ ਹੀ ਇਤਨੇ ਗ੍ਰੰਥ, ਕਿਤਾਬਾ ਲਿਖੀਆ ਜਾਣੀਆ ਸਨ ਅਤੇ ਨਾ ਹੀ ਬਿਤੀਆ ਕਥਾ ਕਹਾਣੀਆ ਦਾ ਕੋਈ ਕਥਨ ਕਰ ਸਕਦਾ ਸੀ।

ਇਸ ਸਕਤੀ ਤੋ ਬਿਨਾ ਨਾ ਹੀ ਕੋਈ ਆਪਣੇ ਗੁਣ ਨੂੰ ਪ੍ਰਗਟ ਕਰ ਸਕਦਾ ਹੈ ਅਤੇ ਨਾ ਹੀ ਇਨਸਾਨ ਦੀਆ ਗੁਣ ਉਪਜਾਉ ਸਕਤੀਆ ਸੰਸਾਰ ਵਿੱਚ ਪ੍ਰਫੱਲਤ ਹੋਕੇ ਉਨੱਤੀ ਕਰ ਸਕਦੀਆ ਹਨ। ਜਿਸ ਕਰਕੇ ਗੁਣਾ ਨੂੰ ਗ੍ਰਹਿਣ ਕਰਨਾ ਅਸੰਭਵ ਹੋ ਜਾਦਾ।


ਚਿਤ ਚੇਤਸਿ ਕੀ ਨਹੀ ਬਾਵਰਿਆ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥
ਮਾਰੂ (ਮ ੧) ਗੁਰੂ ਗ੍ਰੰਥ ਸਾਹਿਬ - ਅੰਗ ੯੯੦

ਸੋ, ਇਹ ਸਕਤੀ ਮਨੁੱਖ ਮਾਤਰ ਦੀ ਉਨੱਤੀ ਵਾਸਤੇ ਅਕਾਲ ਪੁਰਖ ਦੀ ਇਕ ਵੱਡੀ ਦਾਤ ਹੈ, ਜੋ ਸਦਾ ਹੀ ਕਰਤੇ ਦੇ ਹੁਕਮ ਨੂੰ ਸੁਣਾਉਦੀ ਰਹਿਦੀ ਹੈ।

ਅਹੰਕਾਰ


ਅੰਤਹਕਰਣ ਦੀ ਚੌਥੀ ਸਕਤੀ ਅਹੰਕਾਰ ਹੈ, ਹਰ ਕਰਮ ਵਿੱਚ ਅਪੱਣਤ ਪ੍ਰਗਟ ਕਰਨੀ ਇਸ ਦਾ ਸਰੂਪ ਲੱਖਣ ਹੈ।
ਇਸ ਦੁਆਰਾ ਜੀਵ ਨੂੰ ਆਪਣੇ ਕੀਤੇ ਕਰਮ ਦਾ ਅਭਿਮਾਨ ਹੁੰਦਾ ਹੈ। ਭਾਵ ਇਹ ਕਰਮ "ਮੈ ਕੀਤਾ ਹੈ", ਇਹ ਕਰਮ "ਮੈ ਨਹੀ ਕੀਤਾ ਹੈ" ਇਨਾ ਦੋਹਾ ਕਰਮਾ ਵਿੱਚ ਜੋ ਕੀਤਾ ਹੈ ਜਾ ਜੋ ਨਹੀ ਕੀਤਾ, ਜੀਵ "ਮੈਂ" ਵਰਤਦਾ ਹੈ, ਇਹੀ "ਮੈਂ" ਜੀਵ ਦੇ ਕੀਤੇ ਕਰਮਾ ਵਿੱਚ "ਅਪੱਣਤ" ਪਾਉਂਦੀ ਹੈ, ਇਸੀ ਅਪੱਣਤ ਸਦਕਾ ਹੀ ਜੀਵ ਸੁੱਖ ਜਾ ਦੁੱਖ ਭੋਗਦਾ ਹੈ।

ਜੇ ਕਿਸੇ ਕਰਮ ਨਾਲ ਅਪੱਣਤ ਨਾ ਜਗਾਈ ਜਾਵੇ, ਤਾ ਉਹ ਕਰਮ ਅਕਾਲ ਪੁਰਖ ਦੀ ਆਗਿਆ ਅਤੇ ਉਸਦੇ ਹੁਕਮ ਵਿੱਚ ਹੋਇਆ ਮੰਨਿਆ ਜਾਦਾ ਹੈ। ਐਸੀ ਬਿਰਤੀ ਤੱਕ ਪਹੁੱਚਣਾ ਅਤੇ ਸਤਿਗੁਰੂ ਦੇ ਭਾਣੇ ਵਿੱਚ ਆਣਾ ਹੀ ਸਾਡਾ ਜੀਵਨ ਮਨੋਰਥ ਹੈ।

ਪਰ ਇਹ ਅਹੰਕਾਰ/ਹਉਮੈ ਸਕਤੀ ਇਨੀ ਬਲਵਾਨ ਹੈ ਕਿ ਇਸ ਤੋ ਬਚਣਾ ਕਠਨ ਹੈ। ਪਰ ਬਿਨਾ ਸਤਿਗੁਰੂ ਦੇ ਗਿਆਨ ਦੀ ਸੋਝੀ ਦੇ ਇਹ ਅਹੰਕਾਰ ਜੀਵ ਵਿਚੋ ਜਾਦਾ ਨਹੀ ਹੈ।

ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੩੦੩


ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
ਮਾਰੂ ਵਾਰ:੧ (ਮ ੩) ਗੁਰੂ ਗ੍ਰੰਥ ਸਾਹਿਬ - ਅੰਗ ੧੦੮੭

ਇਹ ਹਉਮੈ ਬਾਰੇ ਕਹਿਦੇ ਨੇ ਇਸ ਰੋਗ ਦਾ ਕੋਈ ਇਲਾਜ਼ ਨਹੀ, ਪਰ ਇਸ ਦਾ ਇਲਾਜ਼ ਹੋ ਜਾਦਾ ਹੈ ਜੇ ਉਹ ਕ੍ਰਿਪਾ ਕਰਕੇ ਗੁਰ ਸਬਦਿ (ਗੁਰ ਗਿਆਨ) ਦੀ ਕਮਾਈ ਦੀ ਚੇਟਕ ਲਗਾ ਦੇਵੇ।

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
ਆਸਾ ਕੀ ਵਾਰ: (ਮ ੨) ਗੁਰੂ ਗ੍ਰੰਥ ਸਾਹਿਬ - ਅੰਗ ੪੬੬

ਪੰਜ ਗਿਆਨ ਇੰਦ੍ਰੇ


ਇਹ ਸੂਖਮ ਸਰੀਰ ਨਾਲ ਸਬੰਧਤ ਦੂਜੀ ਸ੍ਰੇਣੀ ਦੀਆ ਇੰਦ੍ਰੀਆ ਹਨ, ਇਹ ਸਰੀਰ ਦੇ ਉਹ ਅੰਗ ਜਾ ਭਾਗ ਹਨ, ਜਿਨਾ ਦੇ ਰਸਤੇ ਮਨ ਬਾਹਰ ਜਾਦਾ ਹੈ, ਅਤੇ ਸੰਸਾਰ ਦੇ ਵੱਖ ਵੱਖ ਪਦਾਰਥਾ ਦਾ ਗਿਆਨ ਜਾ ਅਨੁਭਵਤਾ ਹੁੰਦੀ ਹੈ। ਇਹ ਪੰਜੇ ਪਿਛੇ ਇਕ ਸਕਤੀ ਨਾਲ ਜੁੜੇ ਹੁੰਦੇ ਹਨ ਜਿਸਨੂੰ ਸੁਰਤ ਕਹਿੰਦੇ ਹਨ। ਇਹ ਪੰਜ ਇੰਦ੍ਰੇ ਹਨ :

੧ ਨੱਕ : ਇਸ ਨਾਲ ਚੰਗੀ ਮਾੜੀ ਸੁਗੰਧੀ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਪ੍ਰਿਥਵੀ ਤੋ ਲੈਦਾ ਹੈ।
੨ ਕੰਨ : ਇਨਾਂ ਨਾਲ ਮਿੱਠੀ ਤੇ ਖਰਵੀ ਆਵਾਜ ਦਾ ਗਿਆਨ ਹੁੰਦਾ ਹੈ, ਇਹ ਆਪਣੀ ਸਕਤੀ ਆਕਾਸ਼ ਤੋ ਲੈਂਦੇ ਹਨ।
੩ ਅੱਖਾ : ਇਨਾਂ ਨਾਲ ਰੂਪ ਤੇ ਕਰੂਪ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਅਗਨੀ ਤੋ ਲੈਦੀਆ ਹਨ।
੪ ਜੀਭ : ਇਸ ਨਾਲ ਪਦਾਰਥਾ ਦੇ ਮਿੱਠੇ ਕੋੜੇ ਰਸਾ ਕਸਾ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਪਾਣੀ ਤੋ ਲੈਂਦੀ ਹੈ।
੫ ਚਮੜੀ : ਇਸ ਨਾਲ ਠੰਡੇ ਤੇ ਤੱਤੇ ਦਾ ਗਿਆਨ ਹੁੰਦਾ ਹੈ। ਇਹ ਆਪਣੀ ਸਕਤੀ ਵਾਯੂ ਤੋ ਲੈਦੀ ਹੈ।

ਇਹ ਪੰਜੇ ਕਿਉਕਿ ਆਪੋ ਆਪਣੀ ਸਕਤੀ ਨਾਲ ਜੀਵ ਨੂੰ ਵੱਖ ਵੱਖ ਪ੍ਰਕਾਰ ਦਾ ਗਿਆਨ ਕਰਾਉਦੇ ਹਨ, ਇਸ ਕਾਰਨ ਇਨਾ ਨੂੰ ਗਿਆਨ ਇੰਦ੍ਰੇ ਕਿਹਾ ਜਾਦਾ ਹੈ। ਇਸ ਸਭ ਸਕਤੀਆ ਦਾ ਗਿਆਨ ਕਰਨ ਤੇ ਲੈਣ ਵਾਲੀ ਸਕਤੀ ਨੂੰ ਸੁਰਤ ਕਿਹਾ ਜਾਦਾ ਹੈ।

ਇਹ ਗਿਆਨ ਇੰਦ੍ਰੇ ਵੱਖ ਵੱਖ ਪੰਜ ਤੱਤਾ ਨਾਲ ਜੁੜੇ ਹੋਣ ਕਾਰਨ, ਇਨਾ ਪੰਜਾ ਦੇ ਪੰਜ ਹੀ ਵਿਕਾਰ/ਵਿਸ਼ੇ ਹਨ।

੧ ਅਕਾਸ਼ : ਕੰਨਾ ਦਾ ਕੇਦਰ ਹੈ, ਇਸ ਦਾ ਵਿਸ਼ਾ ਅਵਾਜ਼ ਹੈ, ਇਸਨੂੰ ਹਿਰਨ ਵਿੱਚ ਕਥਨ ਕੀਤਾ ਹੈ :
ਨਾਦ ਰੋਗਿ ਖਪਿ ਗਏ ਕੁਰੰਗਾ ॥੧॥
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧

ਜੋ ਅਵਾਜ ਵਿੱਚ ਮਸਤ ਹੋਕੇ ਫੰਧਕ ਦੀ ਫਾਹੀ ਵਿੱਚ ਫੱਸ ਜਾਦਾ ਹੈ।

੨ ਵਾਯੂ : ਚਮੜੀ ਦਾ ਕੇਦਰ ਹੈ, ਇਸਦਾ ਵਿਸ਼ਾ ਸਪਰਸ਼ ਹੈ, ਇਸਨੂੰ ਹਾਥੀ ਵਿੱਚ ਕਥਨ ਕੀਤਾ ਹੈ :
ਕਾਮ ਰੋਗਿ ਮੈਗਲੁ ਬਸਿ ਲੀਨਾ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਬਨਾਉਟੀ ਹਥਨੀ ਦੇਖਕੇ ਖੂਹ ਵਿੱਚ ਡਿੱਗਕੇ ਸਦਾ ਲਈ ਮਨੁੱਖ ਦੀ ਕੈਦ ਵਿੱਚ ਪੈ ਜਾਦਾ ਹੈ।

੩ ਅਗਨੀ : ਅੱਖਾ ਦਾ ਕੇਦਰ ਹੈ, ਇਸ ਦਾ ਵਿਸ਼ਾ ਰੂਪ ਹੈ, ਇਸਨੂੰ ਪਤੰਗੇ ਵਿੱਚ ਕਥਨ ਕੀਤਾ ਹੈ :
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਦੀਵੇ ਦੀ ਲਾਟ ਦੇ ਰੂਪ ਵਿੱਚ ਮਸਤ ਹੋਕੇ ਉਸ ਵਿੱਚ ਸੜ ਮਰਦਾ ਹੈ।

੪ ਜਲ : ਜੀਭ ਦਾ ਕੇਦਰ ਹੈ, ਇਸ ਦਾ ਵਿਸ਼ਾ ਰਸ ਹੈ, ਇਸਨੂੰ ਮੱਛਲੀ ਵਿੱਚ ਕਥਨ ਕੀਤਾ ਹੈ :
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਮਛੇਰੇ ਦੇ ਜਾਲ ਦੀ ਕੁੰਡੀ ਵਿੱਚ ਨਾਲ ਲੱਗੇ ਟੁਕੜੇ ਖਾਣ ਲਗੀ ਫਸਕੇ ਆਪਣਾ ਆਪ ਗਵਾ ਲੈਦੀ ਹੈ।

੫ ਪ੍ਰਿਥਵੀ : ਨੱਕ ਦਾ ਕੇਦਰ ਹੈ, ਇਸ ਦਾ ਵਿਸ਼ਾ ਸੁਗੰਧੀ ਹੈ, ਇਸਨੂੰ ਭੌਰੇ ਵਿੱਚ ਕਥਨ ਕੀਤਾ ਹੈ :
ਬਾਸਨ ਰੋਗਿ ਭਵਰੁ ਬਿਨਸਾਨੋ ॥
ਭੈਰਉ (ਮ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੧
ਜੋ ਫੁੱਲ ਦੀ ਸੁਗੰਧੀ ਲੈਣ ਵਾਸਤੇ ਆਪਣੇ ਆਪ ਨੂੰ ਫੁੱਲ ਵਿੱਚ ਨਾਸ਼ ਕਰ ਲੈਂਦਾ ਹੈ।


ਇਸ ਤਰਾ ਆਪੋ ਆਪਣੇ ਕੇਦਰਾ ਰਾਹੀ ਗਿਆਨ/ਵਿਚਾਰ ਸੁਰਤ ਰਾਹੀ ਮਨ ਤੱਕ ਪਹੁੰਚਦਾ ਹੈ, ਮਨ ਨੂੰ ਇਸ ਵਿਚਾਰ ਤੋ ਖਿਆਲ ਫੁਰਦੇ ਹਨ, ਜਿਸਦੇ ਭਲੇ ਬੁਰੇ ਦੀ ਪੁਣ ਛਾਣ ਬੁੱਧੀ ਕਰਦੀ ਹੈ, ਬੁੱਧੀ ਦੀ ਵਿਚਾਰ ਨੂੰ ਚਿੱਤ ਦ੍ਰਿੜ ਕਰਦਾ ਹੈ ਅਤੇ ਅਹੰਕਾਰ ਸਕਤੀ ਉਸ ਨੂੰ ਨਪੇਰੇ ਚਾੜਦੀ ਹੈ।

ਇਹ ਸਭ ਜੀਵ ਜੰਤੂ ਤਾ ਇਕ ਇਕ ਵਿਸ਼ੇ ਰੋਗ ਨਾਲ ਹੀ ਖਤਮ ਹੋ ਜਾਦੇ ਹਨ, ਪ੍ਰੰਤੂ ਮਨੁੱਖ ਵਿੱਚ ਇਹ ਪੰਜੇ ਹੀ ਹਨ, ਜੇ ਅਸੀ ਆਪਣੇ ਆਪ ਨੂੰ ਸੰਭਾਲ ਨਾ ਸਕੇ ਤਾ ਫਿਰ ਸਾਡੀ ਕੀ ਦਸ਼ਾ ਹੋਵੇਗੀ??


ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਆਸਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੪੮੬


ਪੰਜ ਕਰਮ ਇੰਦ੍ਰੇ


ਸੂਖਮ ਸਰੀਰ ਨਾਲ ਸਬੰਧਤ ਇਨਾ ਇੰਦ੍ਰੀਆ ਨੂੰ ਕਰਮ ਇੰਦ੍ਰੇ ਕਹਿਦੇ ਹਨ। ਸੰਸਾਰ ਦੇ ਕਾਰ ਵਿਹਾਰ ਤੇ ਹੋਰ ਸਭ ਕੁਝ ਕਰਨ ਲਾਇਕ ਕੰਮ ਇਨਾ ਨਾਲ ਹੀ ਕੀਤਾ ਜਾਦਾ ਹੈ। ਇਹਨਾ ਦੀ ਗਿਣਤੀ ਪੰਜ ਹੈ ਅਤੇ ਇਹ ਵੀ ਚਲਾਣ ਵਾਲੀ ਸਕਤੀ ਸੁਰਤ ਨਾਲ ਜੁੜੇ ਹੁੰਦੇ ਹਨ।
ਇਨਾ ਪੰਜ ਕਰਮ ਇੰਦ੍ਰੀਆ ਦੇ ਆਪੋ ਆਪਣੇ ਕਰਤੱਵ ਹਨ :

ਮੂੰਹ : ਪਦਾਰਥਾ ਦੇ ਖਾਣ ਪੀਣ ਦਾ ਕੰਮ ਕਰਨਾ
ਹੱਥ : ਕਾਰ ਵਿਹਾਰ ਦਾ ਕੰਮ ਕਰਨਾ
ਪੈਰ : ਇਕ ਥਾ ਤੋ ਦੂਜੀ ਥਾ ਜਾਣ ਦਾ ਕਰਮ ਕਰਨਾ
ਲਿੰਗ : ਮੂਤਰ ਤੇ ਸੰਤਾਨ ਉਤਪੱਤੀ ਦਾ ਕਰਮ ਕਰਨਾ
ਗੁੱਦਾ : ਪੇਟ ਵਿੱਚੋ ਵਿਸ਼ਟਾ ਆਦਿ ਮੈਲ ਬਾਹਰ ਕੱਢਣ ਦਾ ਕਰਮ ਕਰਨਾ

3. ਆਤਮਾ


ਆਤਮਾ ਸੁੱਧ ਬ੍ਰਹਮ ਦੀ ਜੋਤਿ ਦਾ ਨਾਮੁ ਹੈ। ਅਸਥੂਲ ਸਰੀਰ ਦੇ ਸਾਰੇ ਅੰਗ ਸਭ ਜੜ ਹਨ। ਇਹਨਾ ਵਿੱਚ ਕਿਸੀ ਤਰਾ ਦਾ ਕੋਈ ਕਰਮ ਕਰਨ ਦੀ ਸਕਤੀ ਨਹੀ ਹੁੰਦੀ। ਇਹ ਇਸੀ ਤਰਾ ਹੈ ਜਿਸ ਤਰਾ ਕੋਈ ਇਲੈਟ੍ਰਿਕ ਮਸ਼ੀਨ ਹੋਵੇ, ਪਰ ਉਸ ਨੂੰ ਚਲਾਉਣ ਲਈ ਬਿਜਲੀ ਸਕਤੀ ਦੀ ਲੋੜ ਹੁੰਦੀ ਹੈ।
ਆਤਮਾ ਸਭ ਤੋ ਨਿਆਰੀ, ਹਰਖ ਸੋਗ ਤੋ ਬਾਹਰ, ਤਿੰਨੇ ਅਵਸਥਾਵਾ ਵਿੱਚ ਇਕਸਾਰ ਪ੍ਰਕਾਸ਼ਮਾਨ ਰਹਿਦੀ ਹੈ। ਇਸ ਦਾ ਸਰੂਪ ਜਾ ਸਰੀਰਕ ਚਿੰਨ ਕੋਈ ਨਹੀ ਹੁੰਦਾ। ਇਸਦਾ ਸਰੂਪ ਕੇਵਲ ਜੋਤਿ ਹੀ ਹੁੰਦਾ ਹੈ।
ਇਹ ਆਪ ਨਾ ਕੋਈ ਕਰਮ ਨਹੀ ਕਰਦੀ, ਪਰ ਇਸਦੇ ਸੰਜੋਗ ਕਰਕੇ ਸਰੀਰ ਤੇ ਉਸਦੇ ਇੰਦ੍ਰੇ ਕੰਮ ਕਰਦੇ ਹਨ। ਆਤਮਾ ਤੋ ਅੰਤਹਕਰਣ ਸਕਤੀ ਲੈਦਾ ਹੈ, ਉਸਤੋ ਗਿਆਨ ਇੰਦ੍ਰੇ ਅਤੇ ਉਸਤੋ ਕਰਮ ਇੰਦ੍ਰੇ ਤੇ ਹੋਰ ਸਾਰੇ ਸਬੰਧਤ। ਇਹਨਾ ਸਭ ਨੂੰ ਆਪਸ ਵਿੱਚ ਜੋੜਨ ਲਈ ਸੁਰਤ ਸੂਰਤ ਵਜੋ ਕੰਮ ਕਰਦੀ ਹੈ।
ਆਤਮਾ ਆਪ ਸਦਾ ਨਿਰਲੇਪ ਹੈ, ਇਹ ਸਾਗਰ ਰੂਪ ਅਕਾਲ ਪੁਰਖ ਦੀ ਇਕ ਬੂੰਦ ਹੈ, ਉਸ ਸੂਰਜ ਰੂਪ ਦੀ ਇਕ ਕਿਰਨ ਰੂਪ ਹੈ। ਇਹ ਅਗਿਆਨ ਅਵਿਦਿਆ ਕਾਰਨ ਇਕ ਤੋ ਵਿਛੜਦੀ ਹੈ ਅਤੇ ਗੁਰੂ ਗਿਆਨ ਨਾਲ ਅਗਿਆਨ ਅੰਧੇਰਾ ਕੱਟਕੇ ਅੰਤ ਉਸੇ ਵਿੱਚ ਸਮਾ ਜਾਦੀ ਹੈ। ਇਸ ਦਾ ਨਾ ਕੋਈ ਆਦਿ ਹੈ ਅਤੇ ਨਾ ਅੰਤ ਹੈ। ਅਸਥੂਲ ਸਰੀਰ ਮਰਦਾ ਜੰਮਦਾ ਹੈ, ਪਰ ਇਹ ਆਤਮਾ ਸਦਾ ਅਮਰ ਹੈ।

Thursday, 1 December 2011

Unicode - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ {ਪ੍ਰੋਫੈਸਰ ਸਾਹਿਬ ਸਿੰਘ}

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ-ਪੂਜਾ

                                                            {ਪ੍ਰੋਫੈਸਰ ਸਾਹਿਬ ਸਿੰਘ}
                                           (ਧੰਨਵਾਦ ਸਹਿਤ ‘ਪੰਜ ਦਰਿਆ’ ਸੰਨ 1941 ਈ: ਵਿਚੋਂ)
ਇਕ ਅਕਾਲ ਪੁਰਖ ਉਤੇ ਟੇਕ ਰੱਖਣ ਵਾਲੇ ਮਹਾਂ-ਬਲੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ ਵਿਚ ਇਹ ਖਿਆਲ ਚੱਲ ਪੈਣਾ ਕਿ ਉਨ੍ਹਾਂ ਨੇ ਦੁਰਗਾ ਜਾਂ ਕਾਲਕਾ ਦੇਵੀ ਦੀ ਪੂਜਾ ਕੀਤੀ, ਦੇਵੀ ਨੂੰ ਪ੍ਰਗਟ ਕੀਤਾ, ਇਕ ਬੜੀ ਹੈਰਾਨ ਕਰਨ ਵਾਲੀ ਗੱਲ ਹੈ।ਪਰ ਇਹ ਖਿਆਲ ਆਰੰਭ ਕਿਵੇਂ ਹੋਇਆ? ਭਾਈ ਸੁੱਖਾ ਸਿੰਘ ਇਕ ਕਵੀ ਹੋਇਆ ਹੈ, ਜਿਸਨੇ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਦਾ ‘ਗੁਰ ਬਿਲਾਸ’ ਲਿਖਿਆ ਸੀ।ਇਹ ਕਿਤਾਬ ਸਤਿਗੁਰੂ ਜੀ ਦੇ ਜੋਤੀ ਜੋਤ ਸਮਾਵਣ ਤੋਂ ਇਕ ਸੌ ਸਾਲ ਪਿੱਛੋਂ ਲਿਖੀ ਗਈ ਸੀ।ਇਸ ਵਿਚ ਭਾਈ ਸੁੱਖਾ ਸਿੰਘ ਨੇ ਲਿਖਿਆ ਕਿ ਸਤਿਗੁਰੂ ਜੀ ਨੇ ਸੰਮਤ 1756 ਵਿਚ ‘ਖਾਲਸਾ’ ਸਾਜਣ ਤੋਂ ਪਹਿਲਾਂ ਦੇਵੀ ਪ੍ਰਗਟ ਕੀਤੀ ਸੀ।ਇਕ ਵਾਰੀ ਇਕ ਸਾਖੀ ਘੜੀ ਗਈ, ਫਿਰ ਤਾਂ ਉਸ ਤੋਂ ਪਿੱਛੋਂ ਦੇ ਲਿਖਾਰੀਆਂ ਨੇ ਵੀ ਇਹੀ ਗੱਲ ਸੁਤੇ ਹੀ ਲਿਖ ਦੇਣੀ ਸੀ।ਸੋ, ਭਾਈ ਸੰਤੋਖ ਸਿੰਘ ਨੇ ਆਪਣੀ ਪੁਸਤਕ ‘ਗੁਰ ਪ੍ਰਤਾਪ ਸੂਰਜ ਪ੍ਰਕਾਸ਼’ ਵਿਚ ਭੀ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਪ੍ਰਗਟ ਕੀਤੀ।ਫੇਰ ਵਾਰੀ ਆਈ ਬਾਵਾ ਸੁਮੇਰ ਸਿੰਘ ਦੀ, ਇਨ੍ਹਾਂ ਭੀ ‘ਗੁਰ ਬਿਲਾਸ’ ਲਿਖਿਆ ਤੇ ਇਹੀ ਗੱਲ ਦਰਜ਼ ਕੀਤੀ।ਇਸ ਤੋਂ ਪਿੱਛੋਂ ਗਿਆਨੀ ਗਿਆਨ ਸਿੰਘ ਨੇ ਪੁਸਤਕ ‘ਪੰਥ ਪ੍ਰਕਾਸ਼’ ਵਿਚ ਇਹੀ ਸਾਖੀ ਲਿਖੀ।
ਸੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੇਵੀ-ਪੂਜਨ ਦਾ ਜ਼ਿਕਰ ਕਰਨ ਵਾਲੇ ਇਹ ਚਾਰੇ ਸਿੱਖ ਲਿਖਾਰੀ ਸਨ:-
ਭਾਈ ਸੁੱਖਾ ਸਿੰਘ--‘ਗੁਰ ਬਿਲਾਸ’।
ਭਾਈ ਸੰਤੋਖ ਸਿੰਘ--‘ਗੁਰ ਪ੍ਰਤਾਪ ਸੂਰਜ ਪ੍ਰਕਾਸ਼’।
ਬਾਵਾ ਸੁਮੇਰ ਸਿੰਘ--‘ਗੁਰ ਬਿਲਾਸ’।
ਗਿਆਨੀ ਗਿਆਨ ਸਿੰਘ--‘ਪੰਥ ਪ੍ਰਕਾਸ਼’।
ਇਹ ਚਾਰੇ ਪੁਸਤਕ ਤਾਂ ਹਨ ‘ਕਵਿਤਾ’ ਵਿਚ।ਇਨ੍ਹਾਂ ਤੋਂ ਛੁੱਟ, ‘ਵਾਰਤਕ’ ਵਿਚ ‘ਦੇਵੀ-ਪੂਜਨ’ ਸੰਬੰਧੀ ਕੀਤੇ ਗਏ ‘ਹਵਨ’ ਦਾ ਜ਼ਿਕਰ ਗਿ. ਗਿਆਨ ਸਿੰਘ ਨੇ ਪੁਸਤਕ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਨੇ ‘ਸਿੱਖ ਰਿਲਿਜਨ’ ਵਿਚ ਕੀਤਾ ਹੈ।
ਆਓ, ਹੁਣ ਇਨ੍ਹਾਂ ਸਾਰਿਆਂ ਨੂੰ ਵਾਰੋ ਵਾਰੀ ਲੈਕੇ ਵੇਖੀਏ ਤੇ ਵਿਚਾਰ ਦੀ ਕਸਵੱਟੀ ਤੇ ਪਰਖੀਏ ਕਿ ਇਹ ਕਹਾਣੀ ਕਿੱਥੋਂ ਤੱਕ ਠੀਕ ਹੈ।ਉਪਰ ਲਿਖੇ ਚੌਹਾਂ ਲਿਖਾਰੀਆਂ ਨੇ ਦੇਵੀ-ਪੂਜਾ ਦਾ ਪ੍ਰਸੰਗ ਚੰਗੇ ਵਿਸਥਾਰ ਨਾਲ ਲਿਖਿਆ ਹੈ।ਏਸ ਪ੍ਰਸੰਗ ਦੀ ਪੜਚੋਲ ਕਰਨ ਵਾਸਤੇ ਜਦੋਂ ਅਸੀਂ ਏਸ ਨੂੰ ਅੱਡ ਅੱਡ ਹਿੱਸਿਆਂ ਵਿਚ ਨਿਖੇੜਦੇ ਹਾਂ, ਤਾਂ ਹੇਠ ਲਿਖੇ ਅੰਗ ਬਣਦੇ ਹਨ:-
 (1) ਹਵਨ ਕਿਤਨਾ ਚਿਰ ਹੁੰਦਾ ਰਿਹਾ।
(2) ਹਵਨ ਕਰਨ ਵਾਲੇ ਬ੍ਰਾਹਮਣਾਂ ਦੇ ਨਾਮ ਕੀ ਸਨ।
(3) ਦੇਵੀ ਪ੍ਰਗਟ ਕਰਨ ਲਈ ਸਤਿਗੁਰੂ ਜੀ ਦਾ ਮਨੋਰਥ ਕੀ ਸੀ।
(4) ਜਦੋਂ ਦੇਵੀ ਪ੍ਰਗਟ ਹੋਈ ਤਾਂ ਉਸਦਾ ਰੂਪ ਕੀ ਸੀ।
 (5) ਪ੍ਰਗਟ ਹੋਈ ਦੇਵੀ ਦਾ ਦਰਸ਼ਨ ਕਰਨ ਵੇਲੇ ਸਤਿਗੁਰੂ ਜੀ ਦਾ ਰਵਈਆ ਕੀ ਸੀ।
 (6) ਪ੍ਰਗਟ ਹੋਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ ਸੀ।
(7) ਸਤਿਗੁਰੂ ਜੀ ਉਤੇ ਪ੍ਰਸੰਨ ਹੋਕੇ ਦੇਵੀ ਉਨ੍ਹਾਂ ਨੂੰ ਕੀ ਦੇ ਗਈ।
ਇਹ ਉਪਰ ਲਿਖੇ ਅੰਗ ਇਨ੍ਹਾਂ ਚੌਹਾਂ ਲਿਖਾਰੀਆਂ ਦੀ ਲਿਖਤ ਵਿੱਚੋਂ ਟਕਰਾਇਆਂ ਹੇਠ ਲਿਖੀਆਂ ਗੱਲਾਂ ਲੱਭਦੀਆਂ ਹਨ:_
(1)ਹਵਨ ਦਾ ਸਮਾਂ:-
ਭਾਈ ਸੁੱਖਾ ਸਿੰਘ –ਢਾਈ ਸਾਲ ਹਵਨ ਹੁੰਦਾ ਰਿਹਾ।
ਸੰਤੋਖ ਸਿੰਘ-ਪੰਜਵੇਂ ਮਹੀਨੇ ਦੇਵੀ ਸੁਫਨੇ ਵਿਚ ਮਿਲੀ। ਬਾਵਾ ਸੁਮੇਰ ਸਿੰਘ-2 ਸਾਲ। ਗਿ. ਗਿਆਨ ਸਿੰਘ-1 ਸਾਲ।
 (2) ਹਵਨ ਕਰਨ ਵਾਲਾ ਬ੍ਰਾਹਮਣ:-
ਭਾਈ ਸੁੱਖਾ ਸਿੰਘ-ਉਜੈਨ ਦਾ ਪੰਡਿਤ ਦੱਤਾ ਨੰਦ।
ਭਾਈ ਸੰਤੋਖ ਸਿੰਘ-ਕਾਂਸ਼ੀ ਦਾ ਪੰਡਿਤ ਕੇਸ਼ੋ ਦਾਸ। ਬਾਵਾ ਸੁਮੇਰ ਸਿੰਘ –ਗੁਜਰਾਤ ਦਾ ਪੰਡਿਤ ਕਾਲੀਦਾਸ। ਗਿ.ਗਿਆਨ ਸਿੰਘ-ਪੰਡਿਤ ਬਿਸ਼ਨ ਪਾਲ ਤੇ ਸ਼ਿਵ ਸ਼ੰਕਰ।
(3) ਦੇਵੀ ਪ੍ਰਗਟ ਕਰਨ ਵਿਚ ਸਤਿਗੁਰੂ ਜੀ ਦਾ ਮਨੋਰਥ:-
ਭਾਈ ਸੁੱਖਾ ਸਿੰਘ-ਸ਼ਿਕਾਰ ਤੋਂ ਆ ਕੇ ਇਕ ਦਿਨ ਸਤਿਗੁਰੂ ਜੀ ਨੂੰ ਖਿਆਲ ਆਇਆ ਕਿ ਸਿੱਖਾਂ ਵਿਚ ਸੂਰਬੀਰਤਾ ਪੈਦਾ ਕਰਨ ਲਈ ਦੇਵੀ ਪ੍ਰਗਟ ਕੀਤੀ ਜਾਏ।
ਭਾਈ ਸੰਤੋਖ ਸਿੰਘ-ਹਿੰਦੂ ਮੁਸਲਮਾਨ ਸ੍ਰੀ ਅਨੰਦਪੁਰ ਵੱਲ ਆਉਂਦੇ ਸਿੱਖਾਂ ਨੂੰ ਦੁੱਖ ਦੇਂਦੇ ਸਨ; ਸਤਿਗੁਰੂ ਜੀ ਨੇ ਸਿੱਖਾਂ ਨੂੰ ਟਾਕਰੇ ਤੇ ਤਿਆਰ ਕਰਨ ਲਈ ਇਹ ਉਦਮ ਕੀਤਾ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਦੇ ਨਿੱਜ ਦੇ ਕੰਮਾਂ ਤੇ ਛਿਪ੍ਰ ਜਾਤੀ ਦੇ ਬ੍ਰਾਹਮਣ ਨੌਕਰ ਸਨ।ਇਨਾਂ ਵਿਚੋਂ ਇਕ ਦੇਵੀ ਦਿੱਤਾ ਪੁਰਾਣਾਂ ਦੀ ਕਥਾ ਸੁਣਾਇਆ ਕਰਦਾ ਸੀ।ਇਕ ਦਿਨ ਉਸਨੇ ਭੀਮ ਦੇ ਬਲ ਦੀ ਕਥਾ ਸੁਣਾਈ ਕਿ ਕਿਵੇਂ ਉਹ ਹਾਥੀਆਂ ਨੂੰ ਫੜ੍ਹ ਫੜ੍ਹ ਕੇ ਅਕਾਸ਼ ਵਿਚ ਵਗਾਹ ਮਾਰਦਾ ਸੀ।ਇਹੀ ਬਲ ਸਿੱਖਾਂ ਵਿਚ ਪੈਦਾ ਕਰਨ ਲਈ ਸਤਿਗੁਰੂ ਜੀ ਨੇ ਦੇਵੀ ਦਾ ਅਰਾਧਨ ਕੀਤਾ। ਗਿ.ਗਿਆਨ ਸਿੰਘ-ਇਕ ਦਿਨ ਦੇਵੀ ਦੇ ਪ੍ਰਤਾਪ ਦੀ ਵਾਰਤਾ ਗੁਰੂ ਕੇ ਦਰਬਾਰ ਵਿਚ ਚਲੀ ਪੰਡਿਤ ਆਖਣ ਲਗੇ ਹੁਣ ਕਲਿਜੁਗ ਵਿਚ ਪ੍ਰਗਟ ਨਹੀਂ ਹੋ ਸਕਦੀ।ਸਤਿਗੁਰੂ ਜੀ ਨੇ ਪੰਡਿਤਾਂ ਦਾ ਇਹ ਭਰਮ ਦੂਰ ਕਰਨ ਲਈ ਹਵਨ ਆਦਿਕ ਕੀਤਾ।
 (4)ਪ੍ਰਗਟ ਹੋਈ ਦੇਵੀ ਦਾ ਰੂਪ:_
ਭਾਈ ਸੁੱਖਾ ਸਿੰਘ-ਹੱਥ ਵਿਚ ਸੱਪ ਤੇ ਮਨੁੱਖਾਂ ਦੇ ਸਿਰ।
ਭਾਈ ਸੰਤੋਖ ਸਿੰਘ-ਸ਼ੇਰ ਤੇ ਸਵਾਰ ਹੋ ਕੇ ਪਹਾੜ ਤੇ ਖਲੋ ਗਈ। ਬਾਵਾ ਸੁਮੇਰ ਸਿੰਘ-ਅਠਾਂ ਹੱਥਾਂ ਵਿਚ ਅਠ ਸ਼ਸਤ੍ਰ। ਗਿ.ਗਿਆਨ ਸਿੰਘ-ਹੱਥਾਂ ਵਿਚ ਦੋ ਸਿਰ।
(5) ਦੇਵੀ ਦੇ ਪ੍ਰਗਟ ਹੋਣ ਵੇਲੇ ਸਤਿਗੁਰੂ ਜੀ ਦਾ ਰਵਈਆ:-
ਭਾਈ ਸੁੱਖਾ ਸਿੰਘ-ਸਤਿਗੁਰੂ ਜੀ ਨੇ ਵਰ ਮੰਗਿਆ ਕਿ ਪੰਥ ਚਲਾਵਾਂ
ਭਾਈ ਸੰਤੋਖ ਸਿੰਘ-ਦੇਵੀ ਦੇ ਪ੍ਰਗਟਣ ਤੇ ਸਤਿਗੁਰੂ ਜੀ ਦੀਆਂ ਅੱਖਾਂ ਮਿਟ ਗਈਆਂ।ਦੇਵੀ ਨੇ ਬਚਨ ਕੀਤਾ ਕਿ ਚਾਲੀ ਸਾਲ ਪਿਛੋਂ ਪ੍ਰਤਾਪ ਵਧੇਗਾ। ਬਾਵਾ ਸੁਮੇਰ ਸਿੰਘ--ਦੇਵੀ ਦੇ ਕਹਿਣ ਤੇ ਸਤਿਗੁਰੂ ਜੀ ਨੇ ਉਸ ਦੀ ਉਸਤਤ ਵਿਚ ਛੰਦ ਸੁਣਾਏ। ਗਿ.ਗਿਆਨ ਸਿੰਘ-ਪ੍ਰਗਟ ਹੋਈ ਦੇਵੀ ਦੇਖ ਕੇ ਸਤਿਗੁਰੂ ਜੀ ਨੇ ਆਪਣੇ ਆਪ ਛੰਦ ਸੁਣਾਉਣੇ ਸ਼ੁਰੂ ਕਰ ਦਿੱਤੇ।
(6)ਪ੍ਰਗਟ ਹੋ ਕੇ ਦੇਵੀ ਨੇ ਸਤਿਗੁਰੂ ਜੀ ਪਾਸੋਂ ਕਿਹੜੀ ਭੇਟਾ ਮੰਗੀ:-
ਭਾਈ ਸੁੱਖਾ ਸਿੰਘ-ਦੇਵੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਹਵਨ ਕਰਨ ਵਾਲੇ ਪੰਡਿਤ ਨੇ ਬਲੀ ਦੇਣ ਵਾਸਤੇ ਸਾਹਿਬਜ਼ਾਦੇ ਮੰਗੇ। ਭਾਈ ਸੰਤੋਖ ਸਿੰਘ-ਦੇਵੀ ਨੇ ਖੁਦ ਭੇਟਾ ਵਜੋਂ ਸੀਸ ਮੰਗੇ, ਸਤਿਗੁਰੂ ਜੀ ਨੇ ਕਈ ਸਿੱਖ ਬਲੀ ਦਿਤੇ। ਬਾਵਾ ਸੁਮੇਰ ਸਿੰਘ-ਸਤਿਗੁਰੂ ਜੀ ਨੇ ਇਕ ਸਿੱਖ ਸੰਗਤੀਆ ਸਿੰਘ ਦੇ ਹੱਥ ਵੱਢ ਕੇ ਭੇਟ ਕੀਤੇ। ਗਿ.ਗਿਆਨ ਸਿੰਘ-ਸਤਿਗੁਰੂ ਜੀ ਨੇ ਆਪਣੀ ਚੀਚੀ ਦਾ ਲਹੂ ਭੇਟ ਕੀਤਾ।
(7)ਸਤਿਗੁਰੂ ਜੀ ਉਤੇ ਪ੍ਰਸੰਨ ਹੋਕੇ ਦੇਵੀ ਉਨ੍ਹਾਂ ਨੂੰ ਕੀ ਦੇ ਗਈ:-
ਭਾਈ ਸੁੱਖਾ ਸਿੰਘ-ਤਲਵਾਰ।
ਭਾਈ ਸੰਤੋਖ ਸਿੰਘ-ਤਲਵਾਰ। ਬਾਵਾ ਸੁਮੇਰ ਸਿੰਘ-ਖੰਡਾ। ਗਿ.ਗਿਆਨ ਸਿੰਘ-ਨਿਕੀ ਜਿਹੀ ਕਰਦ। ਇਨ੍ਹਾਂ ਚੌਹਾਂ ਲਿਖਤਾਂ ਨੂੰ ਟਕਰਾਇਆਂ ਕਿਆ ਅਜੀਬ ਮੌਜ ਦੀ ਗੱਲ ਬਣੀ ਹੈ ਕਿ ਇਹ ਲਿਖਾਰੀ ਕਿਸੇ ਗੱਲ ਤੇ ਭੀ ਆਪੋ ਵਿਚ ਨਹੀਂ ਮਿਲਦੇ।ਹਰੇਕ ਨੇ ਜੋ ਮੌਜ ਆਈ ਲਿਖ ਦਿਤਾ ਹੈ।ਹੁਣ ਇਨ੍ਹਾਂ ਵਿਚੋਂ ਕਿਸ ਨੂੰ ਠੀਕ ਮੰਨੀਏ।ਸਾਰੇ ਤਾਂ ਠੀਕ ਹੋ ਨਹੀਂ ਸਕਦੇ ਤੇ ਇਸ ਤਰ੍ਹਾਂ ਪਾਟੋਧਾੜ ਹੋਣ ਕਰ ਕੇ, ਇਤਿਹਾਸ ਦੇ ਨਿਸ਼ਾਨੇ ਤੋਂ, ਇਨ੍ਹਾਂ ਵਿੱਚੋਂ ਕਿਸੇ ਉਤੇ ਵੀ ਮਨ ਪਤੀਜ ਨਹੀਂ ਸਕਦਾ। ਇਥੇ ਇਕ ਗੱਲ ਹੋਰ ਭੀ ਚੇਤੇ ਰੱਖਣ ਵਾਲੀ ਹੈ ਕਿ ਗਿ.ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਦੀ ਦੂਜੀ ਐਡੀਸ਼ਨ ਵਿਚ ਦੇਵੀ ਪ੍ਰਗਟਣ ਦੇ ਪ੍ਰਸੰਗ ਨੂੰ ਆਪ ਹੀ ਰੱਦ ਕਰ ਦਿੱਤਾ ਕਿ ਇਹ ਇਕ ਨਿਰਮੂਲ ਅਫਸਾਨਾ ਹੈ।
ਹੁਣ ਰਹਿ ਗਈ ਗਿ.ਗਿਆਨ ਸਿੰਘ ਦੀ ‘ਤਵਾਰੀਖ ਖਾਲਸਾ’ ਤੇ ਮੈਕਾਲਿਫ ਦਾ ‘ਸਿਖ ਰਿਲਿਜਨ’।ਇਹ ਇਕ ਹੋਰ ਖਿਆਲ ਦੱਸਦੇ ਹਨ।ਸਤਿਗੁਰੂ ਜੀ ਨੇ ਪੰਡਿਤਾਂ ਦਾ ਪਾਜ ਉਘੇੜਨਾ ਸੀ।ਹਵਨ ਸ਼ੁਰੂ ਹੋਇਆ, ਚੋਖਾ ਚਿਰ ਹੁੰਦਾ ਰਿਹਾ, ਦੇਵੀ ਨਾਂ ਪ੍ਰਗਟਈ ਪੰਡਿਤਾਂ ਨੂੰ ਗੁਰੂ ਜੀ ਨੇ ਪੁੱਛਿਆ ਤਾਂ ਕਹਿਣ ਲੱਗੇ ਸਭ ਤੋਂ ਉਤਮ ਭੇਟਾ ਦਿਓ।ਫੁਰਮਾਇਆ-ਬ੍ਰਹਮਾਂ ਦੇ ਮੁੱਖ ਤੋਂ ਪੈਦਾ ਹੋਏ ਬ੍ਰਾਹਮਣਾਂ ਤੋਂ ਵਧੀਕ ਉਤਮ ਹੋਰ ਕੌਣ? ਪੰਡਿਤ ਕੇਸ਼ੋ ਦਾਸ ਖਿਸਕ ਗਿਆ।ਸਤਿਗੁਰੂ ਜੀ ਨੇ ਸਾਰੀ ਸਮੱਗਰੀ ਇਕੱਠੀ ਹਵਨ ਵਿਚ ਸੁੱਟ ਦਿਤੀ, ਬੜੀ ਉਚੀ ਲਾਟ ਨਿਕਲੀ।ਖਿਸਕੇ ਹੋਏ ਪੰਡਿਤਾਂ ਨੇ ਅਨੰਦਪੁਰ ਜਾ ਧੁਮਾਇਆ ਕਿ ਦੇਵੀ ਪ੍ਰਗਟ ਹੋ ਪਈ।ਪਰ ਸਤਿਗੁਰੂ ਜੀ ਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਬਚਨ ਕੀਤਾ-ਇਹੀ ਹੈ ਭਵਾਨੀ।
                                                                                                                                (2)

ਇਹ ਸਿੱਖ ਲਿਖਾਰੀ ਤਾਂ ਗੁੰਝਲ ਨੂੰ ਨਿਖੇੜ ਨਹੀਂ ਸਕੇ।ਆਉ, ਸਤਿਗੁਰੂ ਜੀ ਦੇ ਸਮਕਾਲੀ ਸੱਜਣਾ ਤੇ ਅਨਮੱਤੀ ਭਰਾਵਾਂ ਤੋਂ ਪਤਾ ਕੱਢੀਏ।
ਸ੍ਰੀ ਕਲਗੀਧਰ ਜੀ ਦੇ ਪਾਸ 52 ਕਵੀ ਰਹਿੰਦੇ ਸਨ।ਇਨ੍ਹਾਂ ਵਿਚੋਂ ਇਕ ਦਾ ਨਾਮ ਸੀ ‘ਸੈਨਾਪਤਿ’।ਇਸ ਕਵੀ ‘ਸੈਨਾਪਤਿ’ ਨੇ ਇਕ ਪੁਸਤਕ ‘ਸ੍ਰੀ ਗੁਰ ਸੋਭਾ’ ਲਿਖੀ ਹੈ ਜੋ ਇਸ ਨੇ ਸੰਮਤ 1758 ਵਿਚ ਸ਼ੁਰੂ ਕੀਤੀ ਤੇ 1765 ਤੋਂ ਪਿੱਛੋਂ ਖਤਮ ਕੀਤੀ।
ਇਹ ਕਵੀ ਸਤਿਗੁਰੂ ਜੀ ਦੇ ‘ਖਾਲਸਾ’ ਸਾਜਣ ਦਾ ਜ਼ਿਕਰ ਤਾਂ ਕਰਦਾ ਹੈ (ਜੋ ਵਿਸਾਖ ਸੰਮਤਿ1756 ਵਿਚ ਹੋਇਆ), ਪਰ ਕਿਸੇ ਦੇਵੀ ਦੇ ਪੂਜਣ ਜਾਂ ਹਵਨ ਕਰਨ ਦਾ ਜ਼ਿਕਰ ਨਹੀਂ ਕਰਦਾ।ਸੋ, ਸਤਿਗੁਰੂ ਜੀ ਦੀ ਸ਼ੋਭਾ ਕਰਦਾ ਹੋਇਆ ਲਿਖਦਾ ਹੈ:-
ਜੈ ਜੈ ਦੇਵ ਕਰਹਿ ਸਭ ਹੀ ਤਿਹ ਆਨ ਪਰੇ ਗੁਰ ਕੀ ਸਰਣਾ॥
ਖਾਲਸਾ ਸਾਜਣ ਦਾ ਹਾਲ ਲਿਖਦਿਆਂ ਕਵੀ ਕਹਿੰਦਾ ਹੈ ਕਿ ਸ੍ਰੀ ਅਕਾਲ ਪੁਰਖ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਇਉਂ ਕਿਹਾ:-
ਤੁਝੈ ਜੋ ਬਨਾਇਆ।ਸੁ ਏਹੀ ਉਪਾਇਆ।ਕਰਹੁ ਪੰਥ ਮੇਰਾ।ਧਰਮ ਕਾਜ ਕੇਰਾ।
ਇਹ ਕਵੀ ਕਿਤੇ ਵੀ ਨਹੀਂ ਲਿਖਦਾ ਕਿ ਦੇਵੀ ਨੇ ਕੋਈ ਵਰ ਦਿੱਤਾ।ਦੇਵੀ ਦੇ ਜੁੱਧਾਂ ਦਾ ਜ਼ਿਕਰ ਕਰਦਿਆਂ ਭੀ ‘ਸੈਨਾਪਤਿ’ ਲਿਖਦਾ ਹੈ ਕਿ ‘ਖਾਲਸਾ ਵਾਹਿਗੁਰੂ ਮਨਾਇ’ ਕੇ ਹੱਲਾ ਕਰਦਾ ਸੀ।ਕਿਸੇ ਦੇਵੀ ਦੀ ਪੂਜਾ ਦਾ ਨਾਮ ਨਿਸ਼ਾਨ, ਇਹ ਕਵੀ ਨਹੀਂ ਦੱਸਦਾ।
ਉਸ ਸਮੇਂ ਇਕ ਹੋਰ ਲਿਖਾਰੀ ਹੋਇਆ ਹੈ, ਜਿਸਦਾ ਨਾਮ ਸੀ ਮੁਨਸ਼ੀ ‘ਸੁਜਾਨ ਰਾਇ’।ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰ-ਮਹਿਲਾਂ ਦਾ ਸੰਖੇਪ ਜੀਵਨ ਲਿਖਿਆ ਹੈ।ਸੰਮਤਿ 1752 ਵਿਚ ਇਸ ਨੇ ਪੁਸਤਕ ਸ਼ੁਰੂ ਕੀਤੀ ਤੇ ਸੰਮਤਿ 1755 ਵਿਚ ਖਤਮ ਕੀਤੀ।ਸੋ ਮੁਨਸ਼ੀ ਸੁਜਾਨ ਰਾਏ ਉਨ੍ਹਾਂ ਦਿਨਾਂ ਵਿਚ ਪੁਸਤਕ ਲਿਖ ਰਿਹਾ ਸੀ, ਜਦੋਂ ਦੇਵੀ ਪ੍ਰਗਟਾਉਣ ਵਾਲਾ ਹਵਨ ਹੁੰਦਾ ਕਿਹਾ ਜਾਂਦਾ ਹੈ।ਪਰ ਸੁਆਦਲੀ ਗੱਲ ਇਹ ਹੈ ਕਿ ਇਹ ਲਿਖਾਰੀ ਭੀ ਕਿਤੇ ਕਿਸੇ ਹਵਨ ਜਾਂ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦਾ; ਸਗੋਂ, ਉਹ ਸਿੱਖਾਂ ਦੀ ਬਾਬਤ ਇਉਂ ਲਿਖਦਾ ਹੈ---ਇਸ ਸ਼੍ਰੇਣੀ ਦਾ ਪੂਜਾ ਢੰਗ ਇਹ ਹੈ ਕਿ ਆਪਣੇ ਗੁਰੂ ਦੀ ਬਾਣੀ ਬੜੀ ਸੁਰੀਲੀ ਸੁਰ ਤੇ ਮਨੋਹਰ ਰਾਗ ਵਿਚ ਅਲਾਪਦੇ ਹਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਇਕ ਮੁਸਲਮਾਨ ਇਤਿਹਾਸਕਾਰ ਸੀ, ਜਿਸਦਾ ਨਾਮ ‘ਮੁਹਸਨ ਫਾਨੀ’ ਸੀ।ਇਸ ਨੇ ਇਕ ਪੁਸਤਕ ‘ਦਬਿਸਤਾਨੇ ਮਜ਼ਾਹਬ’ ਲਿਖੀ, ਇਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਈ ਥਾਈਂ ਜ਼ਿਕਰ ਕਰਦਾ ਹੈ।ਇਕ ਵਾਰ ਦੀ ਸਾਖੀ ਇਉਂ ਲਿਖਦਾ ਹੈ-ਗੁਰੂ ਹਰਿਗੋਬਿੰਦ ਸਾਹਿਬ ਪਹਾੜ ਤੇ ਸੈਰ ਵਾਸਤੇ ਗਏ।ਇਨ੍ਹਾਂ ਦੇ ਨਾਲ ਇਕ ਸਿੱਖ ਸੀ, ਜਿਸ ਦਾ ਨਾਮ ‘ਫੇਰੂ’ ਸੀ।ਇਕ ਦਿਨ ਇਹ ਸਿੱਖ ਇਕੱਲਾ ਕਿਸੇ ਦੇਵੀ ਦੇ ਮੰਦਰ ਵਿਚ ਚਲਾ ਗਿਆ; ਉਥੇ ਦੇਵੀ ਦੀ ਮੂਰਤੀ ਬਣੀ ਸੀ।‘ਫੇਰੂ’ ਨੇ ਉਸਦਾ ਨੱਕ ਕੱਟ ਦਿੱਤਾ।ਰਿਆਸਤ (ਬਿਲਾਸਪੁਰ) ਦੇ ਰਾਜੇ ਤਾਰਾ ਚੰਦ ਦੇ ਸਿਪਾਹੀਆਂ ਨੇ ਇਸ ਨੂੰ ਫੜ੍ਹ ਕੇ ਸਤਿਗੁਰੂ ਜੀ ਦੇ ਪੇਸ਼ ਕੀਤਾ।ਸਤਿਗੁਰੂ ਜੀ ਨੇ ਪੁੱਛਿਆ, ਤਾਂ ਕਹਿਣ ਲੱਗਾ ਕਿ ਦੇਵੀ ਆਪੇ ਦੱਸੇਗੀ।ਸਿਪਾਹੀਆਂ ਨੇ ਕੋਲੋਂ ਆਖਿਆ ਭਲਾ ਦੇਵੀ ਕਿਵੇਂ ਦੱਸੇ? ਫੇਰੂ ਨੇ ਉਨ੍ਹਾਂ ਨੂੰ ਉਤਰ ਦਿੱਤਾ ਜੇ ਦੇਵੀ ਇਤਨੀ ਗੱਲ ਭੀ ਨਹੀਂ ਦੱਸ ਸਕਦੀ ਤਾਂ ਤੁਹਾਨੂੰ ਕਿਵੇਂ ਬਚਾਵੇਗੀ।
ਮੁਹਸਨ ਫਾਨੀ ਦਾ ਇਸ ਸਾਖੀ ਦੇ ਲਿਖਣ ਵਿਚ ਭਾਵ ਇਹ ਹੈ ਕਿ ‘ਫੇਰੂ’ ਨੇ ਇਹ ਕੰਮ ਤਾਂ ਹੀ ਕੀਤਾ ਜੇ ਉਸ ਦਾ ਗੁਰੂ ਦੇਵੀ-ਪੂਜਾ ਦੇ ਵਿਰੁੱਧ ਹੀ ਸੀ।
ਇਕ ਹੋਰ ਮੁਸਲਮਾਨ ਇਤਿਹਾਸਕਾਰ (ਮੁਨਸ਼ੀ ਗੁਲਾਮ ਮੁਹਈਉਦੀਨ) ਲਿਖਦਾ ਹੈ-ਵ ਸਿਵਾਇ ਅਜ਼ ਗੁਰੂ ਨਾਨਕ ਵ ਖਿਲਫਾਇ ਊ ਬ-ਦੀਗਰ ਅਜ਼ ਸ਼ਨਾ ਵੇਦ ਹਕੂਦ ਮਸਲ ਰਾਮ ਕ੍ਰਿਸ਼ਨ ਵ ਬ੍ਰਹਮਾ ਵ ਦੇਵੀ ਇਹਤਕਾਦ ਨ ਨਮਾਯੰਦ।ਭਾਵ ਦਸ ਗੁਰੂਆਂ ਤੋਂ ਬਿਨਾਂ ਕਿਸੇ ਰਾਮ, ਕ੍ਰਿਸ਼ਨ, ਬ੍ਰਹਮਾਂ ਜਾਂ ਦੇਵੀ ਵਿਚ ਸਿੱਖ ਸ਼ਰਧਾ ਨਹੀਂ ਰੱਖਦੇ।
                                                                                                                                (3)

ਹੁਣ ਸੁਆਲ ਇਹ ਉਠਦਾ ਹੈ ਕਿ ਜੇ ਸਤਿਗੁਰੂ ਜੀ ਦੇ ਸਮਕਾਲੀ ਲਿਖਾਰੀ ਤੇ ਮੁਸਲਮਾਨ ਇਤਿਹਾਸਕਾਰ ਭੀ ਕਿਸੇ ਦੇਵੀ-ਪੂਜਾ ਦਾ ਜ਼ਿਕਰ ਨਹੀਂ ਕਰਦੇ, ਤਾਂ ਸਿੱਖ ਇਤਿਹਾਸਕਾਰਾਂ ਨੇ ਇਹ ਕਹਾਣੀ ਕਿਥੋਂ ਛੋਹ ਲਈ?
ਅਸੀਂ ਪਿੱਛੇ ਵੇਖ ਆਏ ਹਾਂ ਕਿ ਭਾਈ ਸੁੱਖਾ ਸਿੰਘ ਸ੍ਰੀ ਕਲਗੀਧਰ ਜੀ ਦੇ ਜੋਤੀ ਜੋਤਿ ਸਮਾਉਣ ਤੋਂ 100 ਸਾਲ ਪਿੱਛੋਂ ਇਹ ਸਾਖੀ ਲਿਖਦਾ ਹੈ।ਇਤਨੇ ਚਿਰ ਵਿਚ ਗੁਆਂਢੀ ਹਿੰਦੂ ਕੌਮ ਦੀ ਬੁੱਤ ਪੂਜਾ ਦਾ ਅਸਰ ਹੋ ਜਾਣਾ ਕੋਈ ਕਠਿਨ ਗੱਲ ਨਹੀਂ ਜਾਪਦੀ।ਪਰ ਏਥੇ ਤਾਂ ਇਕ ਹੋਰ ਭੁਲੇਖਾ ਭੀ ਲੱਗਾ ਜਾਪਦਾ ਹੈ।
ਲੋਕ ਆਮ ਤੌਰ ਤੇ ਸੁਣਾਇਆ ਕਰਦੇ ਹਨ ਕਿ ਸ਼ੇਖ ਫਰੀਦ ਨੇ ਇਕ ਲੱਕੜੀ ਦੀ ਰੋਟੀ ਪੱਲੇ ਬੱਧੀ ਹੋਈ ਸੀ, ਜਦੋਂ ਇਸ ਨੂੰ ਭੁੱਖ ਲੱਗਦੀ ਸੀ, ਏਸੇ ਰੋਟੀ ਨੂੰ ਹੀ ਚੱਕ ਮਾਰ ਲੈਂਦਾ ਸੀ।ਕਿਆ ਅਚਰਜ ਗੱਲ ਹੈ! ਪਰ ਇਹ ਚੱਲੀ ਕਿੱਥੋਂ? ਫਰੀਦ ਜੀ ਦੀ ਬਾਣੀ ਨੂੰ ਉਲਟ ਪੁਲਟ ਸਮਝਣ ਤੋਂ।ਫਰੀਦ ਜੀ ਲਿਖਦੇ ਹਨ:_
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ਜਿੰਨ੍ਹਾਂ ਖਾਧੀ ਚੋਪੜੀ ਘਣੇ ਸਹਨਗੇ ਦੁਖ॥28॥
ਬੱਸ! ਇਸ ਸ਼ਲੋਕ ਨੇ ਕਾਠ ਦੀ ਰੋਟੀ ਦੀ ਸਾਖੀ ਤੋਰ ਦਿੱਤੀ।ਪਰ ਫਰੀਦ ਜੀ ਦਾ ਭਾਵ ਤਾਂ ਕੁੱਝ ਹੋਰ ਹੈ।ਆਓ, ਏਸ ਮਜ਼ਮੂਨ ਦੇ ਤ੍ਰੈਵੇ ਸ਼ਲੋਕ ਰਲਾ ਕੇ ਪੜ੍ਹ ਵੇਖੀਏ:-
ਫਰੀਦਾ ਸਕਰ ਖੰਡੁ ਨਿਵਾਤ ਗੁੜ ਮਾਖਿਓਂ ਮਾਝਾ ਦੁਧੁ॥ਸਭੇ ਵਸਤੂ ਮਿਠੀਆ ਰਬ ਨ ਪੁਜਨਿ ਤੁਧੁ॥27॥ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ਜਿੰਨ੍ਹਾਂ ਖਾਧੀ ਚੋਪੜੀ ਘਣੇ ਸਹਨਗੇ ਦੁਖ॥28॥ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਓ॥ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਓ॥29॥
ਏਥੋਂ ਸਾਫ ਦਿਸਦਾ ਹੈ ਕਿ ਫਰੀਦ ਜੀ ‘ਸੰਤੋਖ’ ਦਾ ਉਪਦੇਸ਼ ਕਰ ਰਹੇ ਹਨ, ਅਤੇ ‘ਕਾਠ ਦੀ ਰੋਟੀ’ ਦਾ ਭੀ ਨਿਰਣਾ ਅਗਲੇ ਸ਼ਲੋਕ ਵਿਚ ਆਪ ਹੀ ਕਰ ਦੇਂਦੇ ਹਨ, ਭਾਵ, ‘ਰੁਖੀ ਸੁਖੀ’ ਰੋਟੀ, ਆਪਣੀ ਮਿਹਨਤ ਦੀ ਕਮਾਈ ਹੋਈ ਰੁਖੀ ਸੁਖੀ ਰੋਟੀ।
ਕੁੱਝ ਏਸੇ ਤਰ੍ਹਾਂ ਦਾ ਭੁਲੇਖਾ ਲੱਗਦਾ ਹੈ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਰਤਾ ਬੇਪ੍ਰਵਾਹੀ ਨਾਲ ਪੜ੍ਹੀਏ।ਭੁਲੇਖਾ ਲੱਗਣ ਦਾ ਕਾਰਨ ਇਹ ਹੈ ਕਿ ਅਸੀਂ ਉਨਾਂ ਦੀ ਬਾਣੀ ਦੇ ਅਰਥ ਕਰਨ ਵੇਲੇ, ਉਨ੍ਹਾਂ ਦੇ ਨਵੇਂ ਵਰਤੇ ਹੋਏ ਲਫਜ਼ਾਂ ਦੇ ਅਰਥ ਆਪਣੇ ਖਿਆਲ ਦੇ ਅਨੁਸਾਰ ਕਰਨ ਦਾ ਯਤਨ ਕਰਦੇ ਹਾਂ।ਚਾਹੀਦਾ ਇਹ ਹੈ ਕਿ ਉਨ੍ਹਾਂ ਦੇ ਵਰਤੇ ਲਫਜ਼ਾਂ ਨੂੰ ਉਨ੍ਹਾਂ ਦੀ ਹੀ ਹੋਰ ਬਾਣੀ ਵਿਚੋਂ ਲੱਭ ਕੇ ਵੇਖੀਏ ਕਿ ਇਹ ਲਫਜ਼ ਉਨ੍ਹਾਂ ਕਿਓਂ ਵਰਤੇ ਤੇ ਕਿਸ ਅਰਥ ਵਿਚ ਵਰਤੇ।
ਕਵੀ ‘ਬੋਲੀ’ ਦਾ ਮਾਲਕ ਹੁੰਦਾ ਹੈ, ‘ਬੋਲੀ’ ਦਾ ਜਨਮ-ਦਾਤਾ ਹੁੰਦਾ ਹੈ।ਉਹ ਨਵੇਂ ਲਫਜ਼ ਵਰਤ ਸਕਦਾ ਹੈ ਤੇ ਪੁਰਾਣੇ ਲਫਜ਼ ਨੂੰ ਨਵੇਂ ਅਰਥ ਭੀ ਦੇ ਸਕਦਾ ਹੈ।
ਲਉ, ਹੁਣ ਵੇਖੀਏ, ਸਤਿਗੁਰੂ ਜੀ ਦੀ ਕਿਸ ਬਾਣੀ ਤੋਂ ਦੇਵੀ-ਪੂਜਾ ਦਾ ਭੁਲੇਖਾ ਸ਼ੁਰੂ ਹੋਇਆ।‘ਬਚਿੱਤ੍ਰ ਨਾਟਕ’ ਵਿਚ ਆਪ ਲਿਖਦੇ ਹਨ:-
ਅਬ ਮੈਂ ਅਪਨੀ ਕਥਾ ਬਖਾਨੋ॥ਤਪ ਸਾਧਤ ਜਿਹ ਬਿਧਿ ਮੁਹਿ ਆਨੋ॥ਹੇਮ ਕੁੰਟ ਪਰਬਤ ਹੈ ਜਹਾਂ॥ਸਪਤ ਸ੍ਰਿੰਗ ਸੋਭਿਤ ਹੈ ਤਹਾਂ॥1॥ਸਪਤ ਸ੍ਰਿੰਗ ਤਿਹ ਨਾਮੁ ਕਹਾਵਾ॥ਪੰਡੁ ਰਾਜ ਜਿਹ ਜੋਗੁ ਕਮਾਵਾ॥ਤਹ ਹਮ ਅਧਿਕ ਤਪਸਿਆ ਸਾਧੀ॥ਮਹਾ ਕਾਲ ਕਾਲਕਾ ਅਰਾਧੀ॥2॥ਇਹ ਬਿਧਿ ਕਰਤ ਤਪਸਿਆ ਭਯੋ॥ਦ੍ਵੈ ਤੇ ਏਕ ਰੂਪ ਹ੍ਵੈ ਗਯੋ॥ਤਾਤ ਮਾਤ ਮੁਰ ਅਲਖ ਅਰਾਧਾ॥ਬਹੁ ਬਿਧਿ ਜੋਗ ਸਾਧਨਾ ਸਾਧਾ॥3॥ਤਿਨ ਜੋ ਕਰੀ ਅਲਖ ਕੀ ਸੇਵਾ॥ਤਾਂ ਤੇ ਭਏ ਪ੍ਰਸੰਨ ਗੁਰਦੇਵਾ॥ਤਿਨਿ ਪ੍ਰਭਿ ਜਬ ਆਇਸ ਮੁਹਿ ਦੀਆ॥ਤਬ ਹਮ ਜਨਮ ਕਲੂ ਮਹਿ ਲੀਆ॥4॥
ਏਸ ਉਪਰ ਲਿਖੀ ਬਾਣੀ ਦੇ ਦੂਸਰੇ ਬੰਦ ਵਿਚ ਸਤਿਗੁਰੂ ਜੀ ਲਿਖਦੇ ਹਨ ਅਸਾਂ ‘ਮਹਾਂ ਕਾਲ ਕਾਲਕਾ ਅਰਾਧੀ’।ਭਾਈ ਗੁਰਦਾਸ ਜੀ (ਦੂਜੇ) ਨੇ ਭੀ ਲਿਖਿਆ ਹੈ:-ਗੁਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਬੇਲਾ॥ਪੀਵਹੁ ਪਾਹੁਲ ਖੰਡਧਾਰ ਹੋਇ ਜਨਮੁ ਸੁਹੇਲਾ॥ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥1॥41॥
ਉਪਰਲੀ ਤੁਕ ਵਿਚ ਲਫਜ਼ ‘ਅਰਾਧੀ’ ਤੇ ਦੂਜੀ ਤੁਕ ਵਿਚ ਲਫਜ਼ ‘ਮਨਾਈ’ ਸਾਫ ਦੱਸਦੇ ਹਨ ਕਿ ਲਫਜ਼ ‘ਕਾਲਕਾ’ ਇਸਤ੍ਰੀ ਲਿੰਗ ਹੈ।ਦੂਜੇ ਪਾਸੇ, ਜਦੋਂ ਅਸੀਂ ਸੰਸਕ੍ਰਿਤ ਦਾ ਕੋਸ਼ ਵੇਖਦੇ ਹਾਂ ਤਾਂ ਲਫਜ਼ ‘ਚੰਡੀ’, ‘ਚੰਡਿਕਾ’, ‘ਪਾਰਵਤੀ’, ‘ਗੌਰੀ’, ‘ਦੁਰਗਾ’ ਤੇ ‘ਕਾਲੀ’ ਇਕ ਦੇਵੀ ਦੇ ਹੀ ਬਹੁਤ ਸਾਰੇ ਨਾਮ ਹਨ।ਕੀ ਏਥੋਂ ਇਹ ਗੱਲ ਨਹੀਂ ਖੁਲ੍ਹਦੀ ਕਿ ਦੇਵੀ-ਪੂਜਾ ਦੀ ਕਹਾਣੀ ਦਾ ਮੁੱਢ ਏਸ ਉਪਰ ਲਿਖੀ ਬਾਣੀ ਵਿਚ ਵਰਤੇ ਲਫਜ਼ ‘ਕਾਲਕਾ’ ਤੋਂ ਬੱਝਦਾ ਹੈ।
ਜਿਹੜੀ ‘ਅਰਦਾਸ’ ਅਸੀਂ ਨਿੱਤ ਪੜ੍ਹਦੇ ਹਾਂ, ਉਸਦੇ ਅਰੰਭ ਵਿਚ ਹੀ ਲਫਜ਼ ‘ਭਗੌਤੀ’ ਆਉਂਦਾ ਹੈ।‘ਕਾਲਕਾ’ ਲਫਜ਼ ਦੇ ਪ੍ਰੇਰੇ ਹੋਏ ਲੋਕ ‘ਭਗੌਤੀ’ ਲਫਜ਼ ਨੂੰ ਭੀ ਦੇਵੀ ਵਾਸਤੇ ਵਰਤਿਆ ਹੋਇਆ ਹੀ ਸਮਝਦੇ ਹਨ।ਪਰ ਕਈ ਇਹ ਭੀ ਆਖਦੇ ਹਨ ਕਿ ਲਫਜ਼ ‘ਭਗੌਤੀ’ ‘ਤਲਵਾਰ’ ਵਾਸਤੇ ਵਰਤਿਆ ਹੈ।ਜੇ ਇਹ ਦੂਜੀ ਗੱਲ ਹੋਵੇ ਤਾਂ ਭੀ ‘ਦੇਵੀ-ਪੂਜਾ’ ਦੀ ਥਾਂ ‘ਸ਼ਸਤ੍ਰ-ਪੂਜਾ’ ਦਾ ਖਿਆਲ ਆ ਬਣਿਆਂ।
ਇਨ੍ਹਾਂ ਖਿਆਲਾਂ ਦਾ ਨਿਰਣਾ ਕਰਨ ਲਈ ਸ੍ਰੀ ਕਲਗੀਧਰ ਜੀ ਦੀ ਬਾਣੀ ਨੂੰ ਰਤਾ ਗਹੁ ਨਾਲ ਪੜ੍ਹ ਕੇ ਵਿਚਾਰਨ ਦੀ ਲੋੜ ਹੈ।
                                                                                                                            (4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਕਾਲ ਪੁਰਖ ਵਾਸਤੇ ‘ਦਇਆਲ’, ‘ਦਇਆਨਿਧਿ’, ‘ਬਖਸੰਦ’ ਆਦਿਕ ਕਈ ਲਫਜ਼ ਵਰਤੇ ਹੋਏ ਮਿਲਦੇ ਹਨ।ਮੂਲ ਮੰਤ੍ਰ ਵਿਚ ਪ੍ਰਮਾਤਮਾ ਨੂੰ ‘ਅਕਾਲ ਮੂਰਤਿ’ ਆਖਿਆ ਹੈ, ਭਾਵ, ਉਹ ਜਿਸ ਦੀ ਮੂਰਤਿ ਕਾਲ-ਰਹਿਤ ਹੈ।ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਬਚਿਤ੍ਰ-ਨਾਟਕ’ ਦੇ ਆਰੰਭ ਵਿਚ ਹੀ ਜਦੋਂ ਆਪਣੇ ‘ਇਸ਼ਟ’ ਦੀ ‘ਉਸਤਤਿ’ ਕਰਦੇ ਹਨ, ਤਾਂ ਉਸ ਦਾ ਨਾਮ ‘ਕਾਲ’ ਰੱਖਦੇ ਹਨ, ਤੇ ਲਿਖਦੇ ਹਨ ‘ਸ੍ਰੀ ਕਾਲ ਜੀ ਦੀ ਉਸਤਤਿ’।
ਇਹ ਸ੍ਰੀ ਕਾਲ ਕੌਣ ਹੈ-ਏਸ ਗੱਲ ਦਾ ਨਿਰਣਾ ਸਤਿਗੁਰੂ ਜੀ ਆਪ ਹੀ ਏਸ ‘ਉਸਤਤਿ’ ਵਾਲੀ ਬਾਣੀ ਵਿਚ ਇਉਂ ਕਰਦੇ ਹਨ:- ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾਕੀ ਕਲਾ ਹੈ॥ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ॥ਕਾਲ ਹੀ ਪਾਇ ਸੁਰਾਸੁਰ ਗੰਧਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ।ਅਉਰ ਸਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ॥ਸੋ ‘ਅਕਾਲ’-ਪੁਰਖ ਨੂੰ ਹੀ ‘ਸ੍ਰੀ ਕਾਲ’ ਦਾ ਨਾਮ ਸਤਿਗੁਰੂ ਜੀ ਨੇ ਦਿੱਤਾ ਹੈ।
‘ਬਚਿਤ੍ਰ ਨਾਟਕ’ ਦੇ ਪਹਿਲੇ ਅਧਿਆਇ ਦੇ (ਜਿਸ ਵਿਚ ਕੇਵਲ ‘ਸ੍ਰੀ ਕਾਲ ਜੀ ਦੀ ਉਸਤਤਿ’ ਹੈ) 101 ਛੰਦ ਹਨ।ਅਧਿਆਇ ਦੇ ਅਖੀਰ ਵਿਚ ਹੇਠ ਲਿਖੇ ਲਫਜ਼ ਹਨ:_
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮੋ ਧਿਆਇ ਸੰਪੂਰਨੰਸੁਭਮਸਤ॥ਅਫਜੂ 101॥
ਏਥੋਂ ਇਹ ਗੱਲ ਸਿੱਧ ਹੋਈ ਕਿ ਪਹਿਲੇ ਅਧਿਆਇ ਦੇ 101 ਛੰਦਾਂ ਵਿਚ ਕੇਵਲ ‘ਸ੍ਰੀ ਕਾਲ’ ਜੀ ਦੀ ਉਸਤਤਿ ਹੈ ਤੇ ‘ਸ੍ਰੀ ਕਾਲ’ ਜੀ ਨੂੰ ਹੀ ਵੱਖੋ ਵੱਖਰੇ ਨਾਮ ਦੇਕੇ ਉਸਨੂੰ ਨਮਸਕਾਰ ਕੀਤੀ ਤੇ ਸਲਾਹਿਆ ਹੈ।
ਸ਼ੁਰੂ ਵਿਚ ਹੀ ‘ਸ੍ਰੀ ਕਾਲ ਜੀ’ ਦੀ ਜੈ ਜੈ ਕਾਰ ਇਉਂ ਕੀਤੀ ਹੈ:-
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ॥ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ॥ਸੁਖ ਸੰਤਾਂ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ॥ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ॥2॥
ਏਸ ਛੰਦ ਵਿਚ ‘ਸ੍ਰੀ ਕਾਲ’ ਵਾਸਤੇ ਲਫਜ਼ ‘ਅਸਿ’ ਤੇ ‘ਤੇਗ’ ਵਰਤੇ ਹਨ।ਏਸੇ ਹੀ ਅਧਿਆਇ ਦੇ ਛੰਦ ਨੰ:101 ਵਿਚ ਸ੍ਰੀ ਕਾਲ ਜੀ ਦੀ ਇਉਂ ਉਪਮਾ ਕਰਦੇ ਹਨ:-
ਕਾਗਦ ਦੀਪ ਸਭੈ ਕਰ ਕੇ ਅਰ ਸਾਤ ਸਮੁੰਦ੍ਰਨ ਕੀ ਮਸੁ ਕੈ ਹੋ॥ਕਾਟਿ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜਿ ਬਨੈ ਹੋ॥ ਸਾਰਸੁਤੀ ਬਕਤਾ ਕਰਕੈ ਜੁਗ ਕੋਟਿ ਗਨੇਸ਼ ਕੇ ਹਾਥਿ ਲਿਖੈ ਹੋ॥ਕਾਲ! ਕ੍ਰਿਪਾਨ! ਬਿਨਾ ਬਿਨਤੀ ਨ ਤਉ ਤੁਮ ਕੋ ਪ੍ਰਭੁ! ਨੈਕ ਰਿਝੈ ਹੋ॥101॥
ਏਸ ਛੰਦ ਦੀ ਅਖੀਰਲੀ ਤੁਕ ਵਿਚ ਸਤਿਗੁਰੂ ਜੀ ਆਪਣੇ ਇਸ਼ਟ ਨੂੰ ਹੇਠ ਲਿਖੇ ਤਿੰਨ ਨਾਵਾਂ ਨਾਲ ਸੰਬੋਧਨ ਕਰਦੇ ਹਨ:-
ਹੇ ਕਾਲ! ਹੇ ਕ੍ਰਿਪਾਨ! ਹੇ ਪ੍ਰਭ!
ਸੋ, ਏਥੇ ਸ੍ਰੀ ਪ੍ਰਭੂ ਜੀ ਸ੍ਰੀ ਕਾਲ ਜੀ ਨੂੰ ‘ਕ੍ਰਿਪਾਨ’ ਨਾਮ ਦਿੱਤਾ ਹੈ।
ਬਚਿਤ੍ਰ ਨਾਟਕ ਦੇ ਅਰੰਭ ਵਿਚ ਹੀ ਗ੍ਰੰਥ ਦੀ ਪੂਰਨਤਾ ਵਾਸਤੇ ਇਉਂ ਅਰਦਾਸ ਕਰਦੇ ਹਨ:-
ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ॥ਪੂਰਨ ਕਰੋਂ ਗ੍ਰਿੰਥੁ ਇਹੁ ਤੁਮ ਮੁਹਿ ਕਰਹੁ ਸਹਾਇ॥1॥
ਸਾਧਾਰਨ ਮਨੁੱਖ ਭੀ ਜਾਣਦਾ ਹੈ ਕਿ ਪੁਸਤਕ ਦੇ ਲਿਖਣ ਦਾ ਕਿਸੇ ‘ਸ਼ਸਤ੍ਰ’ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ।ਜਿਵੇਂ ‘ਅਸਿ’, ‘ਤੇਗ’ ਤੇ ‘ਕ੍ਰਿਪਾਨ’ ਨਾਮ ‘ਸ੍ਰੀ ਕਾਲ ਜੀ’ ਨੂੰ ਦਿੱਤੇ ਹਨ ਤਿਵੇਂ ‘ਸ੍ਰੀ ਖੜਗ’ ਭੀ ‘ਸ੍ਰੀ ਕਾਲ ਜੀ’ ਦਾ ਨਾਮ ਹੈ।ਕਿਉਂ ਇਹ ਨਾਮ ਸ੍ਰੀ ਕਾਲ ਜੀ ਲਈ ਵਰਤੇ ਹਨ? ਕਿਉਂਕਿ ਦੋਹਾਂ ਵਿਚ ਇਕ ਸਾਂਝਾ ਗੁਣ ਹੈ।‘ਸ਼ਸਤ੍ਰ’ ਸਭ ਦੀ ਮੌਤ ਦਾ ਕਾਰਣ ਬਣਦਾ ਹੈ ਤੇ ‘ਸ੍ਰੀ ਕਾਲ’ ਭੀ ਸਭ ਦੀ ਮੌਤ ਦਾ ਕਾਰਣ ਹੈ।
ਪਰ ਨਿਰੇ ‘ਅਸਿ’, ਤੇਗ’, ‘ਕ੍ਰਿਪਾਨ’ ਤੇ ‘ਖੜਗ’ ਹੀ ਮੌਤ ਦਾ ਮੂਲ ਨਹੀਂ ਹਨ, ਹੋਰ ਭੀ ਸਾਰੇ ਸ਼ਸਤ੍ਰਾਂ ਦਾ ਇਹੀ ਕੰਮ ਹੈ।ਇਸ ਖਿਆਲ ਨੂੰ ਮੁੱਖ ਰੱਖਕੇ ਹਜ਼ੂਰ ‘ਸ੍ਰੀ ਕਾਲ ਜੀ’ ਦੀ ਇਉਂ ਉਸਤਿਤ ਕਰਦੇ ਹਨ:_
ਨਮੋ ਤੀਰ ਤੋਪੰ॥ਜਿਨੈ ਸ਼ਤ੍ਰ ਘੋਪੰ॥ਨਮੋ ਧੋਪ ਪੱਟੰ॥ਜਿਨੈ ਦੁਸਟ ਦੱਟੰ॥90॥ਜਿਤੇ ਸ਼ਸਤ੍ਰ ਨਾਮੰ॥ਨਮਸਕਾਰ ਤਾਮੰ॥ਜਿਤੇ ਅਸਤ੍ਰ ਭੇਯੰ॥ਨਮਸਕਾਰ ਤੇਯੰ॥91॥
ਕਈ ਸੱਜਣ ਲਾਪ੍ਰਵਾਹੀ ਨਾਲ ਇਨ੍ਹਾਂ ਛੰਦਾਂ ਦਾ ਪਾਠ ਕਰਕੇ ਇਹ ਖਿਯਾਲ ਬਣਾ ਲੈਂਦੇ ਹਨ ਕਿ ਏਥੇ ਸਤਿਗੁਰੂ ਜੀ ਨੇ ਸ਼ਸਤ੍ਰ-ਪੂਜਾ ਕੀਤੀ ਹੈ।ਪਰ ਏਸੇ ਹੀ ਅਧਿਆਇ ਵਿਚ ਸਤਿਗੁਰੂ ਜੀ ਲਿਖਦੇ ਹਨ ਕਿ ਜਿਸ ਨੂੰ ਅਸੀਂ ‘ਖੜਗ’ ‘ਕ੍ਰਿਪਾਣ’ ਆਦਿਕ ਨਾਮਾਂ ਨਾਲ ਪੁਕਾਰਦੇ ਹਾਂ, ਉਹ ਸਦਾ ਇਕ ਰੂਪ ਰਹਿਣ ਵਾਲਾ ਹੈ, ਉਸ ਵਿਚ ਕਦੇ ਤਬਦੀਲੀ ਨਹੀਂ ਆਉਂਦੀ, ਅਤੇ ਚੌਦਾਂ ਲੋਕਾਂ ਵਿਚ ਉਸਦੀ ਜੋਤਿ ਵਿਯਾਪਕ ਹੈ।ਆਪ ਫੁਰਮਾਉਂਦੇ ਹਨ:_
ਨਮੋ ਖੜਗ ਖੰਡੰ ਕ੍ਰਿਪਾਣੰ ਕਟਾਰੰ॥ਸਦਾ ਏਕ ਰੂਪੰ ਸਦਾ ਨਿਰਬਿਕਾਰੰ॥ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ॥ਜਿਨੈ ਚੌਦਹੂੰ ਲੋਕ ਜੋਤਿੰ ਬਿਸਥਾਰਯੰ॥87॥
ਜਿਸ ‘ਸ੍ਰੀ ਕਾਲ ਜੀ’ ਨੂੰ ਤੀਰ, ਤੋਪ, ਖੜਗ, ਖੰਡਾ ਆਦਿਕ ਨਾਮਾਂ ਨਾਲ ਸਤਿਗੁਰੂ ਜੀ ਨੇ ਪੁਕਾਰਿਆ ਹੈ, ਉਸਦਾ ਏਸੇ ਹੀ ਅਧਿਆਇ ਵਿਚ ਕੋਮਲ ਜਿਹਾ ਰੂਪ ਭੀ ਬਿਆਨ ਕਰਦੇ ਹਨ, ਫੇਰ ਉਸ ਦਾ ਇਕ ਭਿਆਨਕ ਦ੍ਰਿਸ਼ ਭੀ ਦਿਖਾਇਆ ਹੈ:_
ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ॥ਕਹੂੰ ਭੰਵਰ ਹ੍ਵੈ ਕੈ ਭਲੀ ਭਾਂਤਿ ਭੂਲੇ॥ਕਹੂੰ ਪਵਨ ਹ੍ਵੈ ਕੈ ਬਹੇ ਬੇਗਿ ਐਸੇ॥ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ॥12॥
‘ਸ੍ਰੀ ਕਾਲ ਜੀ’ ਦੀ ਇਹ ਕੋਮਲਤਾ ਦੱਸ ਕੇ, ਭਿਆਨਕ ਰੂਪ ਇਉਂ ਬਿਆਨ ਕਰਦੇ ਹਨ:-
ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ॥ਮਹਾ ਤੇਜ ਤੇਜੰ ਬਿਰਾਜੈ ਬਿਸਾਲੰ॥ਮਹਾ ਦਾੜ ਦਾੜੰ ਸੁ ਸੋਹੰ ਅਪਾਰੰ॥ਜਿਨੈ ਚਰਬੀਯੰ ਜੀਵ ਜਗਯੰ ਹਜ਼ਾਰੰ॥18॥ਡਮਾ ਡੰਮ ਡਉਰੂ ਸਿਤਾ ਸੇਤ ਛਤ੍ਰੰ॥ਹਾਹਾ ਹੂਹੂ ਹਾਸੰ ਝਮਾ ਝੱਮ ਅਤ੍ਰੰ॥ਮਹਾ ਘੋਰ ਸਬਦੰ ਬਜੇ ਸੰਖ ਐਸੇ॥ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ॥19॥
ਅਕਾਲ ਪੁਰਖ ਨੂੰ ਮੌਤ-ਰੂਪ ਦੱਸ ਕੇ, ਉਸ ਨੂੰ ਸ਼ਸਤ੍ਰਾਂ ਦੇ ਨਾਮ ਦੇ ਕੇ, ਸ਼ਸਤ੍ਰਧਾਰੀ ਦਿਖਾ ਕੇ ਤੇ ਉਸਦਾ ਭਿਆਨਕ ਰੂਪ ਬਿਆਨ ਕਰਕੇ, ਕੀ ਸਤਿਗੁਰੂ ਜੀ ਨੇ ਉਸਦੇ ‘ਜਮਾਲ’ ਦੇ ਨਾਲ ‘ਜਲਾਲ’ ਦੀ ਤਸਵੀਰ ਨਹੀਂ ਖਿੱਚੀ? ਕਿਉਂ ਖਿੱਚੀ? ਏਸ ਵਾਸਤੇ ਕਿ ਸਿੰਘਾਂ ਦੇ ਮਨ ਵਿਚੋਂ ਮੌਤ ਦਾ ਭਉ ਦੂਰ ਹੋ ਜਾਏ, ਪੈਦਾ ਕਰਨ ਵਾਲਾ, ਪਾਲਣਹਾਰ ਤੇ ਨਾਸ਼ ਕਰਨ ਵਾਲਾ ਹਰ ਵੇਲੇ ਉਸੇ ਅਕਾਲ ਪੁਰਖ ਨੂੰ ਸਿੱਖ ਯਕੀਨੀ ਤੌਰ ਤੇ ਸਮਝਣ।
                                                                                                                                    (5)

ਪਿਛਲੇ ਅੰਕ ਵਿਚ ਅਸੀਂ ਵੇਖ ਆਏ ਹਾਂ ਕਿ ਸ੍ਰੀ ਕਲਗੀਧਰ ਜੀ ਨੇ ਆਪਣੀ ਬਾਣੀ ਵਿਚ ਕਈ ਨਵੇਂ ਲਫਜ਼ ਨਵੇਂ ਅਰਥਾਂ ਵਿਚ ਵਰਤੇ ਹਨ, ਉਨ੍ਹਾਂ ਲਫਜ਼ਾਂ ਦਾ ਠੀਕ ਭਾਵ ਸਮਝਣ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਹੀ ਬਾਣੀ ਵਿਚੋਂ ਪ੍ਰਮਾਣ ਲੈਕੇ ਵਿਚਾਰੀਏ। ਸੋ, ਆਉ, ਪਹਿਲਾਂ ਇਹ ਵੇਖੀਏ ਕਿ ‘ਪ੍ਰਥਮ ਭਗੌਤੀ ਸਿਮਰਿ ਕੈ’ ਵਿਚ ਲਫਜ਼ ‘ਭਗੌਤੀ’ ਦਾ ਕੀ ਅਰਥ ਹੈ।ਸਾਡੇ ਦੇਸ਼ ਵਿਚ ਕਵੀ ਲੋਕ ਜੋਧਿਆਂ ਦੇ ਕਾਰਨਾਮੇ ਕਵਿਤਾ ਵਿਚ ਲਿਖਿਆ ਕਰਦੇ ਸਨ, ਜਿਨ੍ਹਾਂ ਨੂੰ ‘ਵਾਰਾਂ’ ਕਹਿੰਦੇ ਸਨ।ਇਹ ‘ਵਾਰਾਂ’ ਆਮ ਲੋਕਾਂ ਨੂੰ ਢਾਡੀ ਸੁਣਾਇਆ ਕਰਦੇ ਸਨ, ਤਾਂ ਕਿ ਸੁਣਨ ਵਾਲਿਆਂ ਦੇ ਅੰਦਰ ਮਰਦਊ-ਪੁਣਾ ਪੈਦਾ ਹੋਵੇ।
ਸਤਿਗੁਰੂ ਨਾਨਕ ਦੇਵ ਜੀ ਤੇ ਹੋਰ ਗੁਰ-ਮਹਲਾਂ ਨੇ ਅਕਾਲ ਪੁਰਖ ਦੀਆਂ ‘ਵਾਰਾਂ’ ਰਚੀਆਂ, ਕਿ ਸਿੱਖ ਸੰਗਤਾਂ ਵਿਚ ਇਹ ‘ਵਾਰਾਂ’ ਸੁਣ ਕੇ ਰੱਬੀ ਗੁਣ ਪੈਦਾ ਹੋਣ।ਸ੍ਰੀ ਕਲਗੀਧਰ ਜੀ ਨੇ ਅਕਾਲ ਪੁਰਖ ਦੇ ਨਾਮ ਸ਼ਸਤ੍ਰਾਂ ਵਾਲੇ ਰੱਖ ਦਿੱਤੇ, ਸੋ, ਉਸਨੂੰ ‘ਭਗੌਤੀ’ ਨਾਮ ਦੇਕੇ ਉਸਦੀ ਇਕ ਵਾਰ ਰਚੀ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਮ ਤੌਰ ਤੇ ਅਕਾਲ ਪੁਰਖ ਦੇ ਕੋਮਲ ਗੁਣਾਂ ਦੀ ਸਿਫਤਿ ਸਲਾਹ ਕੀਤੀ ਗਈ ਹੈ, ਪਰ ਸ੍ਰੀ ਕਲਗੀਧਰ ਜੀ ਨੇ ਖਾਲਸੇ ਵਿਚ ਬੀਰ ਰਸ ਭਰਨ ਲਈ, ਪ੍ਰਭੂ ਦਾ ਭਿਆਨਕ ਰੂਪ ਹੀ ਬਹੁਤਾ ਬਿਆਨ ਕੀਤਾ ਹੈ, ਤਾਹੀਏਂ ਨਾਮ ਭੀ ਸ਼ਸਤ੍ਰਾਂ ਵਾਲੇ ਦਿੱਤੇ।ਪ੍ਰਭੂ ਦੇ ਇਸ ਨਵੇਂ ਨਾਮ ‘ਭਗੌਤੀ’ ਹੇਠ ‘ਸ੍ਰੀ ਭਗੌਤੀ ਜੀ ਕੀ ਵਾਰ’ ਵਿਚ ਉਸ ਦੇ ਕਿਹੜੇ ਗੁਣਾਂ ਨੂੰ ਗਾਵਿਆ ਹੈ? ਉਨ੍ਹਾਂ ਹੀ ਗੁਣਾਂ ਨੂੰ ਜੋ ਇਕ ‘ਸ਼ਸਤ੍ਰ’ ਵਿਚ ਸਾਧਾਰਨ ਤੌਰ ਤੇ ਹੁੰਦੇ ਹਨ।ਸਤਿਗੁਰੂ ਜੀ ਆਪਣੇ ਖਾਲਸੇ ਨੂੰ ਮੌਤ ਤੋਂ ਨਿਰਭਉ ਕਰਨਾ ਚਾਹੁੰਦੇ ਸਨ, ਸੋ ਵਾਰ ਵਿਚ ‘ਮੌਤ’ ਦਾ ਨਕਸ਼ਾ ਹੀ ਦਿਖਾਈ ਗਏ ਹਨ।
ਪਰ ਇਹ ਕਿਵੇਂ ਪਤਾ ਲੱਗੇ ਕਿ ਸ੍ਰੀ ਕਲਗੀਧਰ ਜੀ ਇਸ ਲਫਜ਼ ‘ਭਗੌਤੀ’ ਨੂੰ ਕਿਸ ਭਾਵ ਵਿਚ ਵਰਤਦੇ ਹਨ? ਕੀ ਲਫਜ਼ ‘ਭਗੌਤੀ’ ਦਾ ਅਰਥ ‘ਦੇਵੀ’ ਨਹੀਂ? ਕੀ ਇਹ ਵਾਰ ‘ਦੇਵੀ’ ਦੀ ਸਿਫਤਿ ਵਿਚ ਨਹੀਂ?
ਕਿਸੇ ਕਵੀ ਦੇ ਨਵੇਂ ਵਰਤੇ ਲਫਜ਼ਾਂ ਦਾ ਹਾਵ ਭਾਵ ਸਮਝਣ ਵਾਸਤੇ ਉਸੇ ਕਵੀ ਰਚਨਾ ਵਿਚੋਂ ਭਾਲ ਕਰਨੀ ਚਾਹੀਦੀ ਹੈ।ਸੋ, ਆਉ ਵੇਖੀਏ ਇਸੇ ‘ਵਾਰ’ ਨੂੰ ਜਿਸ ਦਾ ਜ਼ਿਕਰ ਚੱਲ ਰਿਹਾ ਹੈ, ਇਸ ਦੀ ਪਉੜੀ ਨੰ:53 ਇਉਂ ਹੈ:-
ਭੇੜਿ ਮਚਿਆ ਕਲਿ ਉਮਲੀ ਸੂਲ ਧੱਗ ਉਭਾਰੀ॥ਲਈ ਭਗਉਤੀ ਦੁਰਗਸ਼ਾਹਿ ਵਰਜਾਗਣਿ ਭਾਰੀ॥ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ॥ਸੁੰਭ ਪਲਾਣਹੁੰ ਡਿਗਿਆ ਉਪਮਾਂ ਬੀਚਾਰੀ।ਡੁਬਿ ਰੱਤੂ ਨਾਲਹੁ ਨਿਕਲੀ ਬਰਛੀ ਦੋ ਧਾਰੀ॥ਜਾਣੁ ਰਜਾਦੀ ਉਤਰੀ ਪੈਨ੍ਹਿ ਸੂਹੀ ਸਾਰ੍ਹੀ॥53॥
ਦੂਜੀ ਤੁਕ ਵਿਚ ਸਾਫ ਜ਼ਿਕਰ ਹੈ ਕਿ ‘ਦੁਰਗਾ’ ਨੇ ‘ਭਗੌਤੀ’ ਫੜ੍ਹ ਕੇ ਰਾਜੇ ਸੁੰਭ ਨੂੰ ਮਾਰੀ, ਉਹ ਪਲਾਣੇ ਤੋਂ ਡਿੱਗ ਪਿਆ।
ਬਾਣੀ ‘ਭਗੌਤੀ ਸਤੋਤ੍ਰ’ ਵਿਚ ‘ਭਗੌਤੀ’ ਦਾ ਭਾਵ ਖੁੱਲ੍ਹੇ ਲਫਜ਼ਾਂ ਵਿਚ ਇਉਂ ਦੱਸਦੇ ਹਨ:-
ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ॥ਨਮੋ ਲੋਹ-ਪੁਤ੍ਰੀ ਅਛੋਹੰ ਰਹੰਤੀ॥ਨਮੋ ਜੀਭ ਜੁਆਲਾਮੁਖੀ ਜਿਉਂ ਬਲੰਤੀ॥1॥ਮਹਾ-ਪਾਨ ਕੀ ਭਾਨ ਗੰਗਾ ਤਰੰਗੀ॥ਲਰੇ ਸਾਮੁਹੇ ਮੋਖ ਦਾਤੀ ਅਨੰਗੀ॥ਨਮੋ ਤੇਜ ਤਰਵਾਰ ਸ੍ਰੀ ਖਗ ਖੰਡਾ॥ਮਹਾ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ॥2॥ਭਗੌਤੀ ਸਤੋਤ੍ਰ (ਲੋਹ ਪ੍ਰਕਾਸ਼)
ਭਗੌਤੀ ਕੀ ਹੈ? ਲੋਹੇ ਦੀ ਬਣੀ ਹੋਈ ਤਲਵਾਰ ਹੈ।ਪਰ ਇਥੇ ਇਕ ਹੋਰ ਭੁਲੇਖਾ ਆ ਪੈਂਦਾ ਹੈ।ਕੀ ਸਤਿਗੁਰੂ ਜੀ ਇਥੇ “ਪ੍ਰਥਮ ਭਗੌਤੀ ਸਿਮਰਿ ਕੈ” ਵਿਚ ਤਲਵਾਰ ਨੂੰ ਨਮਸਕਾਰ ਕਰ ਰਹੇ ਹਨ? ਨਹੀਂ।ਜਿਵੇਂ ਬਚਿਤ੍ਰ ਨਾਟਕ ਵਿਚ ਵੇਖ ਆਏ ਹਾਂ, ਇਥੇ ਭੀ ਅਕਾਲ ਪੁਰਖ ਨੂੰ ‘ਭਗੌਤੀ’(=ਤਲਵਾਰ) ਨਾਮ ਦੇ ਕੇ ਉਸਦਾ ਭਿਆਨਕ ਰੂਪ ਵਿਖਾਇਆ ਹੈ।ਵੇਖੋ, ਅਰਦਾਸ ਦੇ ਨਾਲ ਹੀ ਅਗਲੀ ਪਉੜੀ ਵਿਚ ਆਪਣੇ ‘ਸ੍ਰੀ ਭਗੌਤੀ’ ਜੀ ਨੂੰ ਸਤਿਗੁਰੂ ਜੀ ਇਉਂ ਵਡਿਆਉਂਦੇ ਹਨ:_
ਖੰਡਾ ਪ੍ਰਿਥਮ ਮਨਾਇ ਕੈ ਜਿਨ ਸਭ ਸੈਸਾਰ ਉਪਾਇਆ॥ਬ੍ਰਹਮਾ ਬਿਸਨੁ ਮਹੇਸੁ ਸਾਜਿ ਕੁਦਰਤਿ ਦਾ ਖੇਲੁ ਬਣਾਇਆ॥ਸਿੰਧੁ ਪਰਬਤ ਮੇਦਨੀ ਬਿਨੁ ਥੰਮਾਂ ਗਗਨੁ ਰਹਾਇਆ॥ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ॥ਨੋਟ-ਭਾਵ, ਹੇ ਸ੍ਰੀ ਭਗੌਤੀ! ਤੈ ਹੀ....) ਤੈਥੋਂ ਹੀ ਬਲੁ ਰਾਮ ਲੈ ਨਾਲਿ ਬਾਣਾ ਰਾਵਣ ਘਾਇਆ।ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ।ਬੜੇ ਬੜੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ॥ਕਿਨੀ ਤੇਰਾ ਅੰਤ ਨ ਪਾਇਆ॥2॥ ਵਾਰ ਸ੍ਰੀ ਭਗੌਤੀ ਜੀ ਕੀ
ਨਿਰਾ ਇਹੀ ਨਹੀਂ ‘ਭਗੌਤੀ ਚਰਿਤ੍ਰ’ ਵਿਚ ਸ੍ਰੀ ‘ਭਗੌਤੀ’ ਨੂੰ ‘ਤਰਵਾਰ’ ਆਖ ਕੇ ਕਹਿੰਦੇ ਹਨ, ਜਿਧਰ ਮੈਂ ਤੁਰਦਾ ਹਾਂ ਤੂੰ ਹੀ ਤੂੰ ਹੈਂ। ਆਪ ਲਿਖਦੇ ਹਨ:-
ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ਤੁਹੀ ਤੀਰ ਤਰਵਾਰ ਕਾਤੀ ਕਟਾਰੀ॥ਹਲੱਬੀ ਜੁਨੱਬੀ ਮਗਰਬੀ ਤੁਹੀ ਹੈ॥ਨਿਹਾਰੌ ਜਹਾਂ ਆਪੁ ਠਾਢੀ ਵਹੀ ਹੈ॥1॥…ਤੁਹੀ ਦੇਵ ਤੂੰ ਦੈਤ ਤੈ ਜੱਛ ਉਪਾਏ॥ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ॥...3॥…ਤੁਹੀ ਰਾਮ ਹ੍ਵੈ ਕੇ ਹਠੀ ਦੈਤ ਘਾਯੋ॥ਤੁਹੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਖਪਾਯੋ॥6॥
                                                                                                                            (6)

ਹੁਣ ਅਸਾਂ ਇਹ ਵੇਖਣਾ ਹੈ ਜਿਸ ‘ਕਾਲਕਾ’ ਦੀ ਅਰਾਧਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ, ਉਹ ਕੌਣ ਸੀ?
ਸਭ ਤੋਂ ਪਹਿਲਾਂ ਭਾਈ ਗੁਰਦਾਸ (ਦੂਜੇ) ਜੀ ਦੀ ਗਵਾਹੀ ਗੌਰ ਨਾਲ ਪੜ੍ਹੀਏ:-
“ਗੁਰਿ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ॥1॥41॥
ਕਿਹੜੀ ਕਾਲਕਾ ਗੁਰੂ ਨੇ ਸਿਮਰ ਕੇ ਮਨਾਈ? ਇਸ ਗੱਲ ਦਾ ਉਤਰ ਭੀ ਭਾਈ ਸਾਹਿਬ ਨੇ ਆਪ ਹੀ ਅਗਲੀ ਅੱਧੀ ਤੁਕ ਵਿਚ ਦੇ ਦਿੱਤਾ ਹੈ, ਭਾਵ, ਜੋ ‘ਖੰਡੇ ਕੀ ਵੇਲਾ’ ਹੈ, ਜੋ ਖੰਡੇ ਦੀ ਧਾਰ ਵਾਲੀ ਹੈ।‘ਸ਼ਸਤ੍ਰ’ ਵੱਲ ਹੀ ਇਸ਼ਾਰਾ ਹੈ, ਜਿਵੇਂ ‘ਬਚਿਤ੍ਰ ਨਾਟਕ’ ਵਿਚ ਵੇਖ ਆਏ ਹਾਂ ਕਿ ‘ਸ੍ਰੀ ਕਾਲ ਜੀ’ ਨੂੰ ਸ਼ਸਤ੍ਰਾਂ ਦੇ ਨਾਮ ਦਿੱਤੇ ਹੋਏ ਹਨ।
ਜਦੋਂ ਅਸੀਂ ਸ੍ਰੀ ਕਲਗੀਧਰ ਜੀ ਦੀ ਆਪਣੀ ਬਾਣੀ ਇਸ ਸੰਬੰਧ ਵਿਚ ਪੜ੍ਹਦੇ ਹਾਂ, ਤਾਂ ਇਹ ਭੁਲੇਖਾ ਨਿਕਲ ਜਾਂਦਾ ਹੈ।‘ਭਗੌਤੀ ਸਤੋਤ੍ਰ’ ਵਿਚ ‘ਭਗੌਤੀ’ ਨੂੰ ‘ਲੋਹੇ ਦੀ ਪੁੱਤ੍ਰੀ’ ਆਖ ਕੇ ਅੱਗੇ ਹਜ਼ੂਰ ਉਸੇ ਭਗੌਤੀ ਨੂੰ ਹੀ ‘ਕਾਲਕਾ’ ਨਾਮ ਨਾਲ ਯਾਦ ਕਰਦੇ ਹਨ:-
ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ॥ਨਮੋ ਲੋਹ ਪੁਤ੍ਰੀ ਅਛੋਹੰ ਰਹੰਤੀ॥ਨਮੋ ਜੀਭ ਜੁਆਲਾਮੁਖੀ ਜਿਉਂ ਬਲੰਤੀ॥1॥ਮਹਾਪਾਨ ਕੀ ਬਾਨ ਗੰਗਾ ਤ੍ਰੰਗੀ।ਲਰੇ ਸਾਮੁਹੇ ਮੋਖ ਦਾਤੀ ਅਨੰਗੀ॥ਨਮੋ ਤੇਜ ਤਰਵਾਰ ਸ੍ਰੀ ਖਗ ਖੰਡਾ॥ਮਹਾ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ॥2॥ਮਹਾ ਤੇਜ ਮੰਡਾ ਦੁਖੰਡਾ ਦੁਧਾਰੀ॥ਮਹਾ ਸਤ੍ਰ ਬਨ ਕੋ ਮਹਾ ਭੀਮ ਆਰੀ॥ਮਹਾ ਕਾਲ ਕੀ ਕਾਲਕਾ ਕਾਲ ਕਰੁਧੰ॥ਮਹਾ ਬਿਗ੍ਰਹੀ ਬ੍ਰਿਧ ਦਾ ਅਰਧ ਉਰਧੰ॥3॥ ‘ਭਗੌਤੀ ਸਤੋਤ੍ਰ’
‘ਸ੍ਰੀ ਭਗੌਤੀ ਚਰਿਤ੍ਰ’ ਵਿਚ ਪਹਿਲਾਂ ‘ਸ੍ਰੀ ਭਗੌਤੀ’ ਨੂੰ ਸ਼ਸਤ੍ਰ ਨਾਮ ਦੇਂਦੇ ਹਨ, ਮੁੜ ਖੁੱਲ੍ਹੇ ਲਫਜ਼ਾਂ ਵਿਚ ਉਹੀ ਗੁਣ ਬਿਆਨ ਕਰਦੇ ਹਨ ਜੋ ਅਕਾਲ ਪੁਰਖ ਵਾਲੇ ਹਨ।ਇਥੇ ਭੀ ‘ਸ੍ਰੀ ਭਗੌਤੀ’ ਨੂੰ ‘ਕਾਲਕਾ’ ਨਾਮ ਨਾਲ ਭੀ ਯਾਦ ਕਰਦੇ ਹਨ:-
ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ਤੁਹੀ ਤੀਰ ਤਰਵਾਰ ਕਾਤੀ ਕਟਾਰੀ॥ਹਲੱਬੀ ਜੁਨੱਬੀ ਮਗਰਬੀ ਤੁਹੀ ਹੈ॥ਨਿਹਾਰੌ ਜਹਾਂ ਆਪੁ ਠਾਢੀ ਵਹੀ ਹੈ॥1॥ਤੁਹੀ ਜੋਗ ਮਾਯਾ ਤੁਹੀ ਵਾਕ ਬਾਨੀ॥ਤੁਹੀ ਆਪੁ ਰੂਪਾ ਤੁਹੀ ਸ੍ਰੀ ਭਾਵਾਨੀ॥ਤੁਹੀ ਬਿਸ਼ਨ ਤੂੰ ਬ੍ਰਹਮ ਤੂੰ ਰੁਦ੍ਰ ਰਾਜੈ॥ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ॥2॥ਤੁਹੀ ਦੇਵ ਤੂੰ ਦੈਤ ਤੈ ਜੱਛ ਉਪਾਏ॥ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ॥ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸ਼ਟਿ ਮਾਹੀ॥ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ॥3॥...ਤੁਹੀ ਰਾਮ ਹ੍ਵੈਕੈ ਹਠੀ ਦੇਤ ਘਾਯੋ॥ਤੁਹੀ ਕ੍ਰਿਸ਼ਨ ਹ੍ਵੈ ਕੰਸ ਕੇਸੀ ਖਪਾਯੋ॥ਤੁਹੀ ਜਾਲਪਾ ਕਾਲਕਾ ਕੈ ਬਖਾਨੀ॥ਤੁਹੀ ਚੌਦਹੂ ਲੋਕ ਕੀ ਰਾਜਧਾਨੀ॥6॥ ‘ਸ੍ਰੀ ਭਗੌਤੀ ਚਰਿਤ੍ਰ’
ਪਰ ਇਥੇ ਇਹ ਸੁਆਲ ਉਠਦਾ ਹੈ ਕਿ ਇਹ ਕੌਣ ਹੈ, ਜਿਸ ਨੂੰ ਇਸਤ੍ਰੀ-ਰੂਪ ਵਿਚ ਸੰਬੋਧਨ ਕਰ ਰਹੇ ਹਨ।ਇਹ ਪ੍ਰਸ਼ਨ ਹੱਲ ਹੋ ਜਾਂਦਾ ਹੈ, ਜਦੋਂ ਅਸੀਂ ਏਸੇ ਚਰਿਤ੍ਰ ਦਾ ਛੰਦ ਨੰ:47 ਪੜ੍ਹਦੇ ਹਾਂ, ਉਹ ਇਉਂ ਹੈ:-
ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੌ॥ਭੂਲ ਛਿਮੋ ਹਮਰੀ ਪ੍ਰਭ ਆਪੁਨ ਭੂਲਨਹਾਰ ਕਹੂੰ ਕੋਊ ਮੋਸੌ॥ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ॥ਯਾ ਕਲ ਮੇ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥47॥
ਇਸ ਵਿਚ ‘ਸ੍ਰੀ ਭਗੌਤੀ’ ਨੂੰ ‘ਪ੍ਰਭੁ’ ਆਖ ਕੇ ਸੰਬੋਧਨ ਕੀਤਾ ਹੈ, ਚੌਥੀ ਤੁਕ ਵਿਚ ‘ਕਾਲ’ ਤੇ ‘ਕ੍ਰਿਪਾਨ’ ਵੀ ਆਖਿਆ ਹੈ।
ਇਹੀ ਛੰਦ ਸਾਨੂੰ ‘ਬਚਿਤ੍ਰ ਨਾਟਕ’ ਦੇ ਪਹਿਲੇ ਅਧਿਆਇ ਵਿਚ ਥੋੜਾ ਜਿਹਾ ਬਦਲਿਆ ਹੋਇਆ ਮਿਲਦਾ ਹੈ।ਉਥੇ ‘ਸ੍ਰੀ ਕਾਲ ਜੀ ਕੀ ਉਸਤਤਿ’ ਵਿਚ ਉਚਾਰਿਆ ਹੈ।ਲਉ ਪੜ੍ਹੋ:-
ਸਵੈਯਾ॥ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋਊ ਮੋ ਸੋ॥ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ॥ਯਾ ਕਲ ਮੇ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥
ਸੋ, ਇਹ ਗੱਲ ਸਾਫ ਹੋ ਗਈ ਕਿ ਸਤਿਗੁਰੂ ਜੀ ਦੀ ‘ਸ੍ਰੀ ਭਗੌਤੀ’ ‘ਸ੍ਰੀ ਕਾਲ ਜੀ’ ਹੀ ਹੈ; ‘ਸ੍ਰੀ ਕਾਲ ਜੀ’ ਨੂੰ ਹੀ ਆਪ ‘ਕਾਲਕਾ’ ਨਾਮ ਦੇਂਦੇ ਹਨ।ਇਹ ਸਾਰੇ ਨਵੇਂ ਨਾਮ ‘ਸ੍ਰੀ ਕਾਲ ਜੀ’ ਦਾ ‘ਜਲਾਲ’ ਪ੍ਰਗਟ ਕਰਦੇ ਹਨ ਅਤੇ ਵਰਤੇ ਇਸ ਵਾਸਤੇ ਹਨ ਕਿ ਇਹ ਬਾਣੀ ਪੜ੍ਹਕੇ ਖਾਲਸੇ ਵਿਚ ਧਰਮ ਜੁਧ ਦਾ ਚਾਉ ਪੈਦਾ ਹੋਵੇ।
ਨੋਟ:_ (‘ਪੰਜ ਦਰਿਆ’ ਰਸਾਲੇ ਵਿਚ ਦਸਮੇਸ਼ ਬਾਣੀ ਦੀਆਂ ਕੁੱਝ ਛਾਪੀਆਂ ਗਲਤੀਆਂ ਨੂੰ ਪੰ: ਯੂ: ਪਟਿਆਲਾ ਵੱਲੋਂ ਪ੍ਰਕਾਸ਼ਤ ‘ਸ਼ਬਦਾਰਥ ਪੋਥੀਆਂ’ ਨਾਲ ‘ਸ਼ੁੱਧ’ ਕੀਤਾ ਗਿਆ ਹੈ- ਅਮਰਜੀਤ ਸਿੰਘ ਖੋਸਾ, ਡੈਲਟਾ, ਬੀ.ਸੀ, ਕੈਨੇਡਾ)

Saturday, 26 November 2011

SikhMarg.com kicked Professor Sahib Singh views

SikhMarg.com and it's writers kicked/rejected Prof Sahib Singh's views on Dasam Granth and said that he was a "BHULLANHARA" and created illusion in Khalsa Panth by supporting Guru Gobind Singh's Bani.



ਮੱਖਣ ਸਿੰਘ ਪੁਰੇਵਾਲ ਜੀ ਦੀ ਬੋਖਲਾਹਟ :


ਸਿੱਖੀ ਸਰਚ ਟੀਮ ਦਾ ਜਵਾਬ 
 
.
ਮੱਖਣ ਸਿੰਘ ਪੁਰੇਵਾਲ ਜੀ ਨੇ ਇਹ ਗੱਲ ਬਿਲਕੁਲ ਦਰੁਸਤ ਕਹੀ ਹੈ ਕਿ "ਬੰਦਾ ਜਿੰਦਗੀ ਵਿੱਚ ਸਾਰੀ ਉਮਰ ਕੁੱਝ ਨਾ ਕੁੱਝ ਨਵਾਂ ਸਿੱਖਦਾ ਹੀ ਰਹਿੰਦਾ ਹੈ", ਲੇਕਿਨ ਇਨ੍ਹਾ ਨੂੰ ਤਾਂ ਸ੍ਰੀ ਦਸਮ ਗ੍ਰੰਥ ਸਾਹਿਬ ਪੜਦੇ ਸਮੇ "ਪੁਰਾਣਾ ਦੇ ਟੀਕੇ" ਯਾਦ ਆਉਂਦੇ ਹਨ | ਜੋ ਕਿਸੀ "ਪੁਰਾਣੇ ਪੰਡਿਤ" ਦੀ "ਪੁਰਾਣੀ ਸਮਝ" ਦੀ ਉਪਜ ਹੈ | ਉਸ ਸਮਝ ਨੂੰ ਗੁਰੂ ਘਰ ਨੇ ਨਕਾਰਿਆ ਹੈ, ਤੇ ਗੁਰਮਤਿ ਸਮਝ ਅਨੁਸਾਰ ਉਸ ਨੂੰ ਸੋਧਿਆ ਹੈ, ਤੇ ਨਿੱਤ ਨਵੀਂ ਗੱਲ ਕੀਤੀ ਹੈ | ਜਿਨ੍ਹਾ ਅਰਥਾਂ ਨਾਲ ਇਹ ਦਸਮ ਗੁਰੂ ਦੀ ਬਾਣੀ  ਨੂੰ ਰਦ  ਕਰ ਰਹੇ ਹਨ, ਉਹ ਵੀ ਪੁਰਾਣੇ ਹਨ, ਤੇ ਮਨਮਤਿ ਨਾਲ ਭਰਪੂਰ ਹਨ | ਕਿ ਮੱਖਣ ਸਿੰਘ ਪੁਰੇਵਾਲ ਜੀ ਨੇ ਆਪਣਾ ਦੇਖਣ ਦਾ ਨਜ਼ਰਿਆ ਨਵੇਂ ਤਰੀਕੇ ਨਾਲ ਬਦਲਿਆ...? ਜੇ ਇਹ ਆਪ ਹੀ ਨਹੀਂ ਬਦਲ ਸਕਦੇ ਤਾਂ ਇਹ ਕਿਉਂ ਆਸ ਰਖਦੇ ਹਨ ਕਿ ਦੁਨੀਆ  ਬਦਲ ਜਾਵੇ ? "ਪ੍ਰਥਮੇ ਮਨੁ ਪਰਬੋਧੈ ਅਪਨਾ" , ਪਾਛੇ ਇਹ ਗੱਲਾਂ ਲਿਖਿਆ ਜਾਣ ਤਾਂ ਠੀਕ ਰਹੇਗਾ |

ਮੱਖਣ ਸਿੰਘ ਪੁਰੇਵਾਲ ਜੀ ਦੀ ਪੰਥ ਨੂੰ ਕੋਈ ਦੇਣ ਨਹੀਂ ਹੈ ਪਰ ਜਿਨ੍ਹਾ ਹਸਤੀਆਂ ਦੇ ਲੇਖ/ਵਿਚਾਰ "ਸਿੱਖੀ  ਸਰਚ" ਪਾ ਰਿਹਾ ਹੈ ਜਿਂਵੇ ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਆਦਿਕ ਉਨ੍ਹਾ ਦੀ ਪੰਥ ਨੂੰ ਵੱਡਮੁਲੀ ਦੇਣ ਹੈ | ਓਹਨਾ ਦੇ ਸਾਹਮਣੇ ਮਖਣ ਜੀ "ਦੋ ਕੋਡੀ" ਦੇ ਹੀ ਹਨ, ਤੇ ਇਹ ਆਪ ਵੀ ਮੰਨਦੇ ਹਨ |

ਪ੍ਰੋਫ਼ੇਸਰ ਸਾਹਿਬ ਸਿੰਘ ਜੀ ਨੇ ਬਚਿੱਤਰ ਨਾਟਕ, ਚੰਡੀ ਚਰਿੱਤਰ, ਜ਼ਫ਼ਰਨਾਮਾਹ , ਚੋਪਈ ਸਾਹਿਬ, ਜਾਪੁ ਸਾਹਿਬ, ਸ਼ਸਤ੍ਰ ਨਾਮ ਮਾਲਾ, ਭਗੋਤੀ ਅਸਤੋਤ੍ਰ ਆਦਿਕ ਸੰਬੰਧੀ ਜੋ ਕੁਝ ਲਿਖਿਆ ਹੈ, "ਸਿੱਖੀ ਸਰਚ ਟੀਮ" ਓਹ ਸੰਗਤ ਨਾਲ ਸਾਂਝਾ ਕਰ ਰਹੀ ਹੈ |

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 
----------------------------------------------------------------------

੨.
(ਆਪਸ ਕਉ ਦੀਰਘੁ ਕਰਿ ਜਾਨੈ)

ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

ਮੱਖਣ ਸਿੰਘ ਪੁਰੇਵਾਲ ਜੀ ਦਾ ਕਹਿਣਾ ਹੈ ਕਿ "ਅੱਜ ਤੱਕ ਇੱਕ ਪ੍ਰਸੈਂਟ ਵੀ ਅੱਜ ਤੱਕ ਆਪਣੇ ਖਿਆਲ ਬਦਲੇ ਹਨ ਅਤੇ ਨਾ ਹੀ ਅਗਾਂਹ ਬਦਲਾਂਗੇ।", ਗੁਰੂ ਅਭੁਲ ਹੈ, ਸਿੱਖ ਅਭੁਲ ਨਹੀਂ ਹੈ, ਭੁਲਣਹਾਰ ਹੈ | ਸਿੱਖ ਇਸ ਕਰਕੇ ਸਿੱਖ ਹੈ ਕਿਉਂਕਿ ਉਹ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ  ਤੇ ਜੋ ਆਪਣੇ ਆਪ ਨੂੰ ਪੂਰਾ ਮੰਨ ਲੈਂਦਾ ਹੈ, ਉਹ ਅੱਗੋਂ ਸਿੱਖਣਾ ਬੰਦ ਕਰ ਦਿੰਦਾ ਹੈ ਚਾਹੇ ਉਸ ਕੋਲ ਸੱਚ ਵੀ ਆ ਕੇ ਖੜਾ ਕਿਉਂ ਨਾ ਹੋ ਜਾਵੇ, ਉਹ ਉਸ ਨੂੰ ਸੱਚ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ | ਅਸਲੀ ਡੇਰਾਵਾਦ ਦੀ ਸ਼ੁਰੁਆਤ ਹੀ ਇਥੋਂ ਹੁੰਦੀ ਹੈ | 

ਸੰਪਾਦਕ ਸਾਹਿਬ ਜੀ ਲਿਖਦੇ ਹਨ "ਪਰ ਜਿਉਂ ਜਿਉਂ ਹੋਰ ਖੋਜ ਹੁੰਦੀ ਜਾਂਦੀ ਹੈ ਤਿਉਂ ਤਿਉਂ ਕਈ ਗੱਲਾਂ ਹੋਰ ਸਪਸ਼ਟ ਹੁੰਦੀਆਂ ਜਾਂਦੀਆਂ ਹਨ | ਦਸਮ ਗ੍ਰੰਥ ਇਹਨਾ ਵਿਚੋਂ ਇੱਕ ਹੈ ਜਿਸ ਬਾਰੇ ਹੁਣ ਬਹੁਤ ਕੁੱਝ ਸਪਸ਼ਟ ਹੋ ਚੁੱਕਾ ਹੈ। ਕਈ ਹਾਲੇ ਵੀ ਲਕੀਰ ਦੇ ਫਕੀਰ ਬਣੇ ਹੋਏ ਹਨ।", ਇਹ ਵਿਚਾਰ ਇਨ੍ਹਾ ਦੇ ਉੱਤੇ ਇੰਨ ਬਿੰਨ ਢੁਕਦੇ ਹਨ, ਕਿ ਇਹ ਲਕੀਰ ਦੇ ਫ਼ਕੀਰ ਹੀ ਬਣੇ ਰਹਿਣਾ ਚਾਹੁੰਦੇ ਹਨ | ਪਹਿਲੀ ਗੱਲ, ਇਨ੍ਹਾ ਕੋਲ ਦਸਮ ਗ੍ਰੰਥ ਨੂੰ ਪਰਖਣ ਲਈ ਕੋਈ ਕਸੋਟੀ ਹੀ ਨਹੀਂ ਹੈ | ਇਨ੍ਹਾ ਦੀ ਆਪਣੀ ਮੱਤ ਹੀ ਇਨ੍ਹਾ ਨੇ ਕਸੋਟੀ ਬਣਾਈ ਹੋਈ ਹੈ | ਸੱਚ ਦੇ ਦਰਸ਼ਨ ਇਨ੍ਹਾ ਨੂੰ ਤਾਂ ਹੋਣਗੇ ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ  ਬਾਣੀ ਦੇ ਸਹੀ ਅਰਥ ਕਰਨਗੇ | ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਹੈ, ਦਸਮ ਗ੍ਰੰਥ ਸਾਹਿਬ ਨੂੰ ਪਰਖਣ ਲਈ |

ਸੰਪਾਦਕ ਸਾਹਿਬ ਨੂੰ "ਸਿੱਖੀ ਸਰਚ ਟੀਮ" ਤੋਂ ਇਹ ਗਿਲਾ ਹੈ ਕਿ (ਇਨ੍ਹਾ ਦੇ ਆਪਣੇ ਸ਼ਬਦਾਂ ਵਿੱਚ) "ਮੈਂ ਅੱਜ ਤੱਕ ਕਦੀ ਵੀ ਕਿਸੇ ਇੱਕ ਵਿਆਕਤੀ ਦਾ ਨਾਮ ਲਿਖ ਕੇ ਕਿਸੇ ਨੂੰ ਵੀ ਜਾਣ ਬੁੱਝ ਕੇ ਪਹਿਲ ਦੇ ਅਧਾਰ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ।", ਇਸ ਬਾਰੇ ਅਸੀਂ ਕਹਿਣਾ ਚਾਹਵਾਂਗੇ ਕਿ ਅਸੀਂ ਤਾਂ ਇਨ੍ਹਾ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਸੀ, ਕਿ ਤੁਸੀਂ ਆਪਣੇ ਆਪ ਨੂੰ ਜਾਗਰੂਕ ਪੰਥ ਮੰਨਦੇ ਹੋ ਤੇ ਪ੍ਰੋਫ਼ੇਸਰ ਸਾਹਿਬ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ ਆਦਿਕ ਜੀ ਦੇ ਆਧਾਰ ਤੇ ਲਿਖਦੇ ਹੋ, ਤੇ ਉਨ੍ਹਾ ਦੀਆਂ ਆਪਣੀਆਂ ਲਿਖਤਾਂ ਵਿਚ ਦਸਮ ਬਾਣੀ ਦੇ ਹੱਕ ਵਿਚ ਲਿਖਿਆ ਹੋਇਆ ਹੈ, ਤੇ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ? ਜਿਸ ਤੋਂ ਇਹ ਸਾਡੇ ਨਾਲ ਗੁੱਸਾ ਹੋ ਗਏ |

ਸੰਪਾਦਕ ਸਾਹਿਬ "ਸਿੱਖੀ ਸਰਚ ਟੀਮ" ਨੂੰ ਦੁੱਕਤੀਆਂ ਤਿੱਕੀਆਂ ਗਿਣ ਰਹੇ ਹਨ | ਇਹ ਬਿਲਕੁਲ ਸਹੀ ਕਹਿ ਰਹੇ ਹਨ | ਗੁਰਮਤਿ ਦੇ ਵਿਰੋਧੀ ਹਮੇਸ਼ਾ ਗੁਰਮਤਿ ਦੇ ਧਾਰਨੀਆਂ ਨੂੰ ਦੁੱਕਤੀਆਂ ਤਿੱਕੀਆਂ ਹੀ ਗਿਣਦੇ ਹਨ | ਜਿਨ੍ਹਾ ਦੀ ਇਨ੍ਹਾ ਨੂੰ ਕੋਈ ਪਰਵਾਹ ਨਹੀਂ | ਇਹੀ ਗਲ ਕਬੀਰ ਜੀ ਨੂੰ ਕਾਸ਼ੀ ਮੱਤ ਦੇ ਪੰਡਿਤਾਂ ਨੇ ਵੀ ਕਹੀ ਸੀ, ਜਿਸ ਦਾ ਜਵਾਬ ਉਨ੍ਹਾ ਨੇ ਆਪਣੀ ਬਾਣੀ ਵਿਚ ਦਿੱਤਾ ਸੀ ਉਹੀ ਜਵਾਬ ਹੁਣ ਅਸੀਂ ਇਨ੍ਹਾ ਨੂੰ ਦੇ ਰਹੇ ਹਾਂ | 
                               ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
(ਪੰਨਾ ੧੧੦੫ , ਸਤਰ ੧੬ )
 


ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ ।।

Friday, 25 November 2011

Prof Sahib SIngh about Zafrnama, Bachitar Natak, Akal Ustat

ਪ੍ਰੋਫ਼ੇਸਰ ਸਾਹਿਬ ਸਿੰਘ ਜ਼ਫਰਨਾਮੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕ੍ਰਿਤ ਦਸਿਆ ਹੈ ਜਿਸ ਦਾ ਸਬੂਤ ਓਹਨਾ ਦੇ ਲਿਖੇ ਇਹ ਲੇਖ ਹਨ | ਇਹ ਹੀ ਨਹੀਂ ਓਹਨਾ ਨੇ ਬਚਿਤਰ ਨਾਟਕ, ਅਤੇ ਅਕਾਲ ਉਸਤਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੀ ਰਚਿਆ ਦਸਿਆ ਹੈ |  ਕਿਰਪਾ ਕਰ ਕੇ ਹੇਤਲੇ ਲੇਖਾਂ ਨੂੰ ਗੋਹ ਨਾਲ ਪੜ੍ਹੋ ਤੇ ਗੁਰਮਤਿ ਗਿਆਨ ਤੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰੋ ਜੀ| 


ਅਦੁਤੀ ਯੋਧਾ ਲੇਖ ਵਿਚ ਜ਼ਫਰਨਾਮੇ ਅਤੇ ਬਚਿਤਰ ਨਾਟਕ ਦੀ ਉਧਾਰਨਾ
















ਆਦਰਸ਼ਕ ਜੀਵਨ ਲੇਖ ਵਿਚ ਬਚਿਤਰ ਨਾਟਕ ਤੇ ਚੰਡੀ ਚਰਿਤਰ ਦੀਆਂ ਉਧਾਰਨਾ:














ਪਿਤਾ ਦਾ ਬਦਲਾ ਵਿਚ ਬਚਿਤਰ ਨਾਟਕ ਤੇ ਜ਼ਫਰਨਾਮਾ ਦੀਆਂ ਉਧਾਰਨਾ:


















ਜੀਵਨ ਪ੍ਰਣ ਵਿਚ ਜ਼ਫਰਨਾਮਾ ਦੀਆਂ ਉਧਾਰਨਾ:
























ਤਿਆਗ ਤੇ ਗਰੀਬੀ ਵਿਚ ਜ਼ਫਰਨਾਮਾ ਦੀਆਂ ਉਧਾਰਨਾ:











Monday, 31 October 2011